ਕੋਲਕਾਤਾ, 15 ਦਸੰਬਰ
ਪੱਛਮੀ ਬੰਗਾਲ ’ਚ ਬੁੱਧਵਾਰ ਨੂੰ ਕਰੋਨਾ ਦੇ ਓਮੀਕਰੋਨ ਦਾ ਪਹਿਲਾ ਕੇਸ ਮਿਲਿਆ ਹੈ। ਸਿਹਤ ਵਿਭਾਗ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਸੂਬੇ ਦੇ ਮੁਰਸ਼ਿਦਾਬਾਦ ਜ਼ਿਲ੍ਹੇ ਵਿੱਚ 7 ਸਾਲਾਂ ਦੇੇ ਇੱਕ ਬੱਚੇ ਨੂੰ ਓਮੀਕਰੋਨ ਦੀ ਪੁਸ਼ਟੀ ਹੋਈ ਹੈ। ਉਨ੍ਹਾਂ ਦੱਸਿਅ ਬੱਚਾ ਆਬੂਧਾਬੀ ਤੋਂ ਪੱਛਮੀ ਬੰਗਾਲ ਪਰਤਿਆ ਹੈ। ਮੁਰਸ਼ਿਦਾਬਾਦ ਦੇ ਇੱਕ ਹਸਪਤਾਲ ਵਿੱਚ ਉਸ ਦਾ ਇਲਾਜ ਚੱਲ ਰਿਹਾ ਹੈ। -ਪੀਟੀਆਈ