ਅਹਿਮਦਾਬਾਦ, 9 ਅਪਰੈਲ
ਗੁਜਰਾਤ ’ਚ ਕਰੋਨਾ ਵਾਇਰਸ ਦੇ ਓਮੀਕਰੋਨ ਦੀ ਉਪ-ਕਿਸਮ ਐੱਕਸਈ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਹੈ। ਮੁੰਬਈ ਤੋਂ ਵਡੋਦਰਾ ਆਇਆ ਇੱਕ ਵਿਅਕਤੀ ਐੱਕਸਈ ਤੋਂ ਪੀੜਤ ਨਿਕਲਿਆ। ਅਧਿਕਾਰੀ ਨੇ ਕਿਹਾ ਕਿ ਇਹ ਵਿਅਕਤੀ ਪਿਛਲੇ ਮਹੀਨੇ ਵਾਇਰਸ ਪੀੜਤ ਸੀ ਤੇ ਬਾਅਦ ਵਿੱਚ ਮੁੰਬਈ ਪਰਤਿਆ ਸੀ ਪਰ ਸ਼ੁੱਕਰਵਾਰ ਨੂੰ ਐੱਕਸਈ ਨਾਲ ਪੀੜਤ ਹੋਣ ਦੀ ਪੁਸ਼ਟੀ ਹੋਈ ਹੈ।