ਮੈਲਬਰਨ: ਭਾਰਤ ਵਿਚ ਫਸੇ ਆਸਟਰੇਲਿਆਈ ਨਾਗਰਿਕਾਂ ਤੇ ਪੱਕੇ ਨਿਵਾਸੀਆਂ ਨੂੰ ਲੈ ਕੇ ਪਹਿਲੀ ਉਡਾਣ ਅੱਜ ਆਸਟਰੇਲੀਆ ਦੇ ਸ਼ਹਿਰ ਡਾਰਵਿਨ ਵਿਚ ਉਤਰੀ। ਜ਼ਿਕਰਯੋਗ ਹੈ ਕਿ ਕੋਵਿਡ ਕਾਰਨ ਪਹਿਲਾਂ ਆਸਟਰੇਲੀਆ ਸਰਕਾਰ ਨੇ ਭਾਰਤ ਤੋਂ ਉਡਾਣਾਂ ਉਤੇ ਪਾਬੰਦੀ ਲਾ ਦਿੱਤੀ ਸੀ ਤੇ ਮਗਰੋਂ ਇਸ ਨੂੰ ਹਟਾ ਲਿਆ ਗਿਆ ਸੀ। ਆਸਟਰੇਲੀਆ ਸਰਕਾਰ ਵੱਲੋਂ ਭੇਜੀ ਗਈ ਪਹਿਲੀ ਉਡਾਣ ਸ਼ੁੱਕਰਵਾਰ ਭਾਰਤ ਪੁੱਜੀ ਸੀ। ‘ਕੁਆਂਟਸ’ ਜੈੱਟ ਸਵੇਰੇ ਕਰੀਬ ਨੌਂ ਵਜੇ (ਸਥਾਨਕ ਸਮਾਂ) ਆਸਟਰੇਲਿਆਈ ਹਵਾਈ ਸੈਨਾ ਦੇ ਬੇਸ ਉਤੇ ਉਤਰਿਆ। ਇਸ ਨੇ 150 ਮੁਸਾਫ਼ਰਾਂ ਨੂੰ ਵਾਪਸ ਲਿਆਉਣਾ ਸੀ ਪਰ 80 ਹੀ ਲਿਆਂਦੇ ਗਏ ਹਨ। ਪਹਿਲੀ ਉਡਾਣ ਵਿਚ ਆਉਣ ਵਾਲੇ ਕਈ ਯਾਤਰੀ ਕੋਵਿਡ ਪਾਜ਼ੇਟਿਵ ਵੀ ਪਾਏ ਗਏ ਤੇ ਉਨ੍ਹਾਂ ਨੂੰ ਨਹੀਂ ਲਿਆਂਦਾ ਗਿਆ। 70 ਨੂੰ ਜਹਾਜ਼ ’ਚ ਬੈਠਣ ਤੋਂ ਰੋਕ ਦਿੱਤਾ ਗਿਆ। 46 ਪਾਜ਼ੇਟਿਵ ਪਾਏ ਗਏ ਤੇ 24 ਦੀ ਸ਼ਨਾਖ਼ਤ ਨੇੜਲੇ ਸੰਪਰਕ ਵਜੋਂ ਹੋਈ। -ਪੀਟੀਆਈ