ਅਲਪੁਝਾ, 10 ਅਕਤੂਬਰ
ਸਾਬਕਾ ਰਣਜੀ ਟਰਾਫ਼ੀ ਖਿਡਾਰੀ ਐੱਮ. ਸੁਰੇਸ਼ ਕੁਮਾਰ ਆਪਣੇ ਘਰ ਵਿਚ ਮ੍ਰਿਤਕ ਮਿਲੇ ਹਨ। ਪੁਲੀਸ ਨੇ ਦੱਸਿਆ ਕਿ ਕੁਮਾਰ (47) ਆਪਣੇ ਕਮਰੇ ਵਿਚ ਫਾਹੇ ਨਾਲ ਲਟਕਦੇ ਮਿਲੇ। ਮ੍ਰਿਤਕ ਦੇ ਪੁੱਤਰ ਨੇ ਜਦ ਉਨ੍ਹਾਂ ਨੂੰ ਕਮਰੇ ਵਿਚ ਫਾਹੇ ਨਾਲ ਲਟਕਦੇ ਦੇਖਿਆ ਤਾਂ ਪੁਲੀਸ ਨੂੰ ਸੂਚਿਤ ਕੀਤਾ। ਪੁਲੀਸ ਨੇ ਫ਼ਿਲਹਾਲ ਇਸ ਨੂੰ ਖ਼ੁਦਕੁਸ਼ੀ ਦਾ ਕੇਸ ਦੱਸਿਆ ਹੈ ਪਰ ਜਾਂਚ ਕੀਤੀ ਜਾ ਰਹੀ ਹੈ। ਪਹਿਲੇ ਦਰਜੇ ਦੇ ਖਿਡਾਰੀ ਰਹੇ ਕੁਮਾਰ ਕੇਰਲਾ ਲਈ ਰਣਜੀ ਖੇਡ ਚੁੱਕੇ ਸਨ। 1991-2006 ਤੱਕ ਉਨ੍ਹਾਂ 72 ਮੈਚ ਖੇਡ ਕੇ 196 ਵਿਕਟਾਂ ਲਈਆਂ ਸਨ। ਉਹ ਰੇਲਵੇ ਤੇ ਦਿਲੀਪ ਟਰਾਫ਼ੀ ਲਈ ਵੀ ਖੇਡ ਚੁੱਕੇ ਸਨ। -ਪੀਟੀਆਈ