ਦੇਹਰਾਦੂਨ, 6 ਨਵੰਬਰ
ਸਰਦੀਆਂ ਦੇ ਮੌਸਮ ਵਿੱਚ ਹੋਣ ਵਾਲੀ ਬਰਫਬਾਰੀ ਦੇ ਮੱਦੇਨਜ਼ਰ ਉਤਰਾਖੰਡ ਵਿੱਚ ਸਥਿਤ ਭਗਵਾਨ ਸ਼ਿਵ ਦੇ ਧਾਰਮਿਕ ਸਥਲ ਕੇਦਾਰਨਾਥ ਮੰਦਿਰ ਦੇ ਕਿਵਾੜ ਸ਼ਨਿਚਰਵਾਰ ਨੂੰ ਬੰਦ ਕਰ ਦਿੱਤੇ ਗਏ। ਚਾਰਧਾਮ ਦੇਵਸਥਾਨਮ ਬੋਰਡ ਦੇ ਮੀਡੀਆ ਵਿਭਾਗ ਵੱਲੋਂ ਜਾਰੀ ਬਿਆਨ ਅਨੁਸਾਰ ਪੁਜਾਰੀ ਬਾਗੇਸ਼ ਲਿੰਗ ਨੇ ਧਾਰਮਿਕ ਰਸਮਾਂ ਪੂਰੀਆਂ ਕੀਤੀਆਂ ਤੇ ਪੂਜਾ ਅਰਚਨਾ ਕੀਤਾ, ਜਿਸ ਮਗਰੋਂ ਸਵੇਰੇ ਕਰੀਬ ਅੱਠ ਵਜੇ ਮੰਦਿਰ ਦੇ ਕਿਵਾੜ ਸਰਦੀਆਂ ਲਈ ਬੰਦ ਕਰ ਦਿੱਤੇ ਗਏ। ਕਿਵਾੜ ਬੰਦ ਹੋਣ ਬਾਅਦ, ਬਾਬਾ ਕੇਦਾਰਨਾਥ(ਭਗਵਾਨ ਸ਼ਿਵ) ਦੀ ਪੰਚਮੁਖੀ ਮੂਰਤੀ ਨੂੰ ਫਲਾਂ ਨਾਲ ਸਜਾਈ ਪਾਲਕ ਵਿੱਚ ਊਖੀਮਠ ਦੇ ਓਂਕਾਰੇਸ਼ਵਰ ਮੰਦਿਰ ਲਿਜਾਇਆ ਗਿਆ, ਜਿਥੇ ਸਰਦੀਆਂ ਵਿੱਚ ਉਨ੍ਹਾਂ ਦੀ ਪੂਜਾ ਕੀਤੀ ਜਾਂਦੀ ਹੈ। -ਏਜੰਸੀ