ਪਣਜੀ, 9 ਸਤੰਬਰ
ਭਾਜਪਾ ਦੀ ਸੋਨਾਲੀ ਫੋਗਾਟ ਦੀ ਮੌਤ ਤੋਂ ਬਾਅਦ ਸੁਰਖੀਆਂ ਵਿੱਚ ਆਏ ਗੋਆ ਦੇ ਰੈਸਟੋਰੈਂਟ ‘ਕਰਲੀਜ਼’ ਨੂੰ ਢਾਹੁਣ ‘ਤੇ ਸੁਪਰੀਮ ਕੋਰਟ ਨੇ ਅੱਜ ਰੋਕ ਲਗਾ ਦਿੱਤੀ। ਸੁਪਰੀਮ ਕੋਰਟ ਨੇ ਇਸ ਸ਼ਰਤ ‘ਤੇ ਢਾਹੁਣ ‘ਤੇ ਰੋਕ ਲਗਾ ਦਿੱਤੀ ਹੈ ਕਿ ਉੱਥੇ ਕੋਈ ਵਪਾਰਕ ਗਤੀਵਿਧੀਆਂ ਨਹੀਂ ਹੋਣਗੀਆਂ। ਇਸ ਤੋਂ ਪਹਿਲਾਂ ਗੋਆ ਸਰਕਾਰ ਨੇ ਹਰਿਆਣਾ ਦੀ ਭਾਜਪਾ ਆਗੂ ਸੋਨਾਲੀ ਫੋਗਾਟ ਦੀ ਮੌਤ ਨਾਲ ਜੁੜੇ ਰੈਸਟੋਰੈਂਟ ਨੂੰ ਅੱਜ ਸਵੇਰੇ ਤੱਟਵਰਤੀ ਰੈਗੂਲੇਸ਼ਨ ਜ਼ੋਨ (ਸੀਆਰਜ਼ੈੱਡ) ਨਿਯਮਾਂ ਦੀ ਉਲੰਘਣਾ ਕਰਨ ਦੇ ਦੋਸ਼ ਵਿੱਚ ਢਾਹੁਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਸੀ। ‘ਕਰਲੀਜ਼’ ਨਾਮ ਦਾ ਇਹ ਰੈਸਟੋਰੈਂਟ ਉੱਤਰੀ ਗੋਆ ਦੇ ਮਸ਼ਹੂਰ ਅੰਜੁਨਾ ਬੀਚ ‘ਤੇ ਸਥਿਤ ਹੈ। ਆਪਣੀ ਮੌਤ ਤੋਂ ਕੁਝ ਘੰਟੇ ਪਹਿਲਾਂ ਫੋਗਾਟ ਇਸੇ ਰੈਸਟੋਰੈਂਟ ਵਿੱਚ ਪਾਰਟੀ ਕਰ ਰਹੀ ਸੀ। ਇਸ ਕਾਰਨ ਇਹ ਰੈਸਟੋਰੈਂਟ ਹਾਲ ਹੀ ‘ਚ ਸੁਰਖੀਆਂ ‘ਚ ਸੀ।