ਨਵੀਂ ਦਿੱਲੀ, 26 ਦਸੰਬਰ
ਸਾਲ 2025 ਤੱਕ ਭਾਰਤ ਬਰਤਾਨੀਆਂ ਨੂੰ ਪਛਾੜ ਕੇ ਵਿਸ਼ਵ ਦੀ ਪੰਜਵੀਂ ਸਭ ਤੋਂ ਵੱਡੀ ਅਰਥਵਿਵਸਥਾ ਬਣ ਜਾਵੇਗਾ ਅਤੇ 2030 ਤੱਕ ਤੀਜੇ ਸਥਾਨ ‘ਤੇ ਪਹੁੰਚ ਜਾਵੇਗਾ। ਸਾਲ 2020 ਵਿਚ ਭਾਰਤੀ ਆਰਥਿਕਤਾ ਹੇਠਾਂ ਖਿਸਕ ਕੇ ਛੇਵੇਂ ਨੰਬਰ ‘ਤੇ ਆ ਗਈ ਹੈ। ਭਾਰਤ 2019 ਵਿੱਚ ਬਰਤਾਨੀਆਂ ਨੂੰ ਪਛਾੜ ਕੇ ਪੰਜਵੇਂ ਨੰਬਰ ’ਤੇ ਸੀ।ਬਰਤਾਨੀਆਂ ਦੀ ਪ੍ਰਮੁੱਖ ਆਰਥਿਕ ਖੋਜ ਸੰਸਥਾ, ਸੈਂਟਰ ਫਾਰ ਇਕਨਾਮਿਕ ਐਂਡ ਬਿਜ਼ਨਸ ਰਿਸਰਚ (ਸੀਈਬੀਆਰ) ਦੀ ਸਾਲਾਨਾ ਰਿਪੋਰਟ ਮੁਤਾਬਕ, “ਭਾਰਤ ਮਹਾਂ-ਮੰਦੀ ਕਾਰਨ ਥੋੜ੍ਹਾ ਜਿਹਾ ਲੜਖੜਾ ਗਿਆ ਹੈ। ਨਤੀਜੇ ਵਜੋਂ 2019 ਵਿਚ ਬਰਤਾਨੀਆਂ ਨੂੰ ਪਛਾੜਨ ਤੋਂ ਬਾਅਦ ਭਾਰਤ ਇਸ ਸਾਲ ਉਸ ਤੋਂ ਪਛੜ ਗਿਆ ਹੈ। ਸਾਲ 2024 ਤੱਕ ਬਰਤਾਨੀਆਂ ਅੱਗੇ ਰਹੇਗਾ ਅਤੇ ਉਸ ਤੋਂ ਬਾਅਦ ਭਾਰਤ ਉਸ ਨੂੰ ਪਛਾੜ ਜਾਵੇਗਾ।