ਨਵੀਂ ਦਿੱਲੀ: ਕੇਂਦਰ ਸਰਕਾਰ ਨੇ ਅਰੁਣਾਚਲ ਪ੍ਰਦੇਸ਼ ਦੇ ਤਿੰਨ ਜ਼ਿਲ੍ਹਿਆਂ ਅਤੇ ਚਾਰ ਪੁਲੀਸ ਸਟੇਸ਼ਨਾਂ ਹੇਠ ਪੈਂਦੇ ਇਲਾਕਿਆਂ ’ਚ ਹਥਿਆਰਬੰਦ ਬਲਾਂ ਨੂੰ ਵਿਸ਼ੇਸ਼ ਤਾਕਤਾਂ ਦੇਣ ਵਾਲਾ ਐਕਟ (ਅਫਸਪਾ) ਛੇ ਹੋਰ ਮਹੀਨਿਆਂ ਲਈ ਵਧਾ ਦਿੱਤਾ ਹੈ। ਸਰਕਾਰ ਨੇ ਇਨ੍ਹਾਂ ਇਲਾਕਿਆਂ ’ਚ ਪਾਬੰਦੀਸ਼ੁਦਾ ਵੱਖਵਾਦੀ ਗੁੱਟਾਂ ਦੀਆਂ ਸਰਗਰਮੀਆਂ ਨੂੰ ਦੇਖਦਿਆਂ ‘ਗੜਬੜ’ ਵਾਲਾ ਖੇਤਰ ਐਲਾਨਿਆ ਹੈ। ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਜਾਰੀ ਨੋਟੀਫਿਕੇਸ਼ਨ ਮੁਤਾਬਕ ਅਰੁਣਾਚਲ ਪ੍ਰਦੇਸ਼ ਦੇ ਤਿਰਪ, ਚਾਂਗਲਾਂਗ ਅਤੇ ਲੋਂਗਡਿੰਗ ਜ਼ਿਲ੍ਹਿਆਂ ਅਤੇ ਅਸਾਮ ਨਾਲ ਲਗਦੇ ਚਾਰ ਪੁਲੀਸ ਸਟੇਸ਼ਨਾਂ ਹੇਠ ਪੈਂਦੇ ਨਮਸਾਈ, ਮਹਾਦੇਵਪੁਰ, ਰੋਇੰਗ ਅਤੇ ਸੁਨਪੁਰਾ ’ਚ ਅਫਸਪਾ ਲਾਇਆ ਗਿਆ ਹੈ। -ਪੀਟੀਆਈ