ਨਵੀਂ ਦਿੱਲੀ, 19 ਮਈ
ਆਲਮੀ ਪੱਧਰ ’ਤੇ ਕੀਮਤਾਂ ਵਿੱਚ ਵਾਧੇ ਦੇ ਬਾਵਜੂਦ ਕਿਸਾਨਾਂ ਨੂੰ ਪੁਰਾਣੇ ਰੇਟਾਂ ’ਤੇ ਖਾਦ ਮੁਹੱਈਆ ਕਰਵਾਉਣ ਲਈ ਕੇਂਦਰ ਸਰਕਾਰ ਨੇ ਅੱਜ ਡੀਏਪੀ ਖਾਦ ’ਤੇ ਸਬਸਿਡੀ ਵਿੱਚ 140 ਫ਼ੀਸਦੀ ਤੱਕ ਵਾਧਾ ਕੀਤਾ ਹੈ, ਜਿਸ ਨਾਲ ਖਜ਼ਾਨੇ ’ਤੇ 14.775 ਕਰੋੜ ਰੁਪਏ ਦਾ ਵਾਧੂ ਭਾਰ ਪਵੇਗਾ। ਪੀਐੱਮਓ ਦਫ਼ਤਰ ਮੁਤਾਬਕ ਇਹ ਫ਼ੈਸਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਹੋਈ ਇੱਕ ਉਚ ਪੱਧਰੀ ਮੀਟਿੰਗ ਵਿੱਚ ਲਿਆ ਗਿਆ। ਯੂਰੀਆ ਮਗਰੋਂ ਡੀਏਪੀ ਖਾਦ ਮੁਲਕ ਵਿੱਚ ਕਿਸਾਨਾਂ ਵੱਲੋਂ ਸਭ ਤੋਂ ਵੱਧ ਵਰਤੀ ਜਾਣ ਵਾਲੀ ਖਾਦ ਹੈ। ਪੀਐੱਮਓ ਦਫ਼ਤਰ ਮੁਤਾਬਕ ਅੱਜ ਇਤਿਹਾਸਕ ਫ਼ੈਸਲਾ ਲੈਂਦਿਆਂ ਡੀਏਪੀ ਖਾਦ ’ਤੇ ਸਬਸਿਡੀ 500 ਰੁਪਏ ਤੋਂ ਵਧਾ ਕੇ 1200 ਰੁਪਏ ਪ੍ਰਤੀ ਥੈਲਾ ਕਰ ਦਿੱਤੀ ਗਈ ਹੈ ਜੋ 140 ਫ਼ੀਸਦੀ ਬਣਦੀ ਹੈ। -ਪੀਟੀਆਈ