ਨਵੀਂ ਦਿੱਲੀ, 24 ਮਈ
ਕਾਂਗਰਸ ਆਗੂ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਮਹਾਮਾਰੀ ’ਤੇ ਨੱਥ ਪਾਉਣ ਲਈ ਵੈਕਸੀਨੇਸ਼ਨ ਅਹਿਮ ਹੈ ਪਰ ਇੰਜ ਜਾਪਦਾ ਹੈ ਕਿ ਸਰਕਾਰ ਇਸ ਵੱਲ ਧਿਆਨ ਨਹੀਂ ਦੇਣਾ ਚਾਹੁੰਦੀ। ਉਨ੍ਹਾਂ ਦੇਸ਼ ’ਚ ਟੀਕਾਕਰਨ ਦੀ ਰੋਜ਼ਾਨਾ ਘੱਟ ਰਹੀ ਗਿਣਤੀ ਦਾ ਵੀ ਦਾਅਵਾ ਕੀਤਾ ਹੈ। ਉਨ੍ਹਾਂ ਟਵਿੱਟਰ ’ਤੇ ਅਪਰੈਲ ਤੋਂ 20 ਮਈ ਤੱਕ ਟੀਕਾਕਰਨ ਦੀ ਗਿਣਤੀ ’ਚ ਆਈ ਗਿਰਾਵਟ ਦਾ ਗ੍ਰਾਫ਼ ਵੀ ਦਰਸਾਇਆ ਹੈ। ਗ੍ਰਾਫ਼ ’ਚ ਦੱਸਿਆ ਗਿਆ ਹੈ ਕਿ ਅਪਰੈਲ ’ਚ 8.98 ਕਰੋੜ ਵੈਕਸੀਨ ਲੱਗੀ ਸੀ ਜੋ 20 ਮਈ ਤੱਕ ਡਿੱਗ ਕੇ 3.69 ਕਰੋੜ ਰਹਿ ਗਈ। ਉਨ੍ਹਾਂ ਇਹ ਵੀ ਦਾਅਵਾ ਕੀਤਾ ਹੈ ਕਿ ਅਪਰੈਲ ’ਚ ਰੋਜ਼ਾਨਾ ਔਸਤਨ ਵੈਕਸੀਨੇਸ਼ਨ 29.95 ਲੱਖ ਸੀ ਜਦਕਿ ਵੈਕਸੀਨ ਦਾ ਰੋਜ਼ਾਨਾ ਉਤਪਾਦਨ 26.66 ਲੱਖ ਖੁਰਾਕ ਸੀ। ਇਸ ਸਾਲ ਮਈ ’ਚ ਇਹ ਰੋਜ਼ਾਨਾ 25.80 ਲੱਖ ਖੁਰਾਕਾਂ ਦੇ ਉਤਪਾਦਨ ਦੀ ਬਜਾਏ 18.44 ਲੱਖ ਖੁਰਾਕ ਰਹਿ ਗਈ। -ਪੀਟੀਆਈ