ਨਵੀਂ ਦਿੱਲੀ, 1 ਫਰਵਰੀ
ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਸੋਮਵਾਰ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਵੱਲੋਂ ਬਜਟ ਪੇਸ਼ ਕੀਤੇ ਜਾਣ ਮਗਰੋਂ ਦੋਸ਼ ਲਾਇਆ ਕਿ ਸਰਕਾਰ ਦੀ ਯੋਜਨਾ ਭਾਰਤ ਦੀ ਜਾਇਦਾਦ ਨੂੰ ‘ਆਪਣੇ ਪੂੰਜੀਪਤੀ ਮਿੱਤਰਾਂ’ ਦੇ ਹਵਾਲੇ ਕਰਨ ਦੀ ਹੈ। ਉਨ੍ਹਾਂ ਟਵੀਟ ਕੀਤਾ, ‘ਸਰਕਾਰ ਲੋਗਾਂ ਦੇ ਹੱਥਾਂ ’ਚ ਪੈਸਾ ਦੇਣ ਬਾਰੇ ਭੁੱਲ ਗਈ। ਮੋਦੀ ਸਰਕਾਰ ਦੀ ਯੋਜਨਾ ਭਾਰਤ ਦੀ ਜਾਇਦਾਦ ਨੂੰ ‘ਆਪਣੇ ਪੂੰਜੀਪਤੀ ਮਿੱਤਰਾਂ’ ਦੇ ਹਵਾਲੇ ਕਰਨ ਦੀ ਹੈ।’ ਕਾਂਗਰਸੀ ਆਗੂ ਨੇ ਬਜਟ ਪੇਸ਼ ਕੀਤੇ ਜਾਣ ਤੋਂ ਪਹਿਲਾਂ ਕਿਹਾ ਸੀ ਕਿ ਬਜਟ ਵਿੱਚ ਦਰਮਿਆਨੇ ਕਾਰੋਬਾਰੀਆਂ ਦੀ ਮਦਦ ਕਰਨ ਦੇ ਨਾਲ-ਨਾਲ ਸਿਹਤ ਅਤੇ ਰੱਖਿਆ ਖਰਚ ’ਚ ਵਾਧਾ ਕਰਨ ਦੀ ਲੋੜ ਹੈ। -ਏਜੰਸੀ