ਕੋਚੀ, 22 ਜੂਨ
ਕੇਰਲ ਹਾਈ ਕੋਰਟ ਨੇ ਲਕਸ਼ਦੀਪ ਪ੍ਰਸ਼ਾਸਨ ਦੇ ਦੋ ਤਾਜ਼ਾ ਹੁਕਮਾਂ ’ਤੇ ਮੰਗਲਵਾਰ ਨੂੰ ਰੋਕ ਲਗਾ ਦਿੱਤੀ, ਜਿਸ ਵਿੱਚ ਡੇਅਰੀ ਫਾਰਮ ਬੰਦ ਕਰਨ ਅਤੇ ਸਕੂਲੀ ਬੱਚਿਆਂ ਦੇ ਦੁਪਹਿਰ ਦੇ ਖਾਣੇ ਵਿਚੋਂ ਮਾਸ ਹਟਾਉਣ ਸਬੰਧੀ ਹੁਕਮ ਸ਼ਾਮਲ ਹਨ। ਚੀਫ ਜਸਟਿਸ ਐਸ ਮਣੀਕੁਮਾਰ ਅਤੇ ਜਸਟਿਸ ਸ਼ਾਜੀ ਪੀ ਚਾਲੀ ਦੀ ਬੈਂਚ ਨੇ ਇਕ ਵਕੀਲ ਵੱਲੋਂ ਦਾਖਲ ਜਨਹਿਤ ਪਟੀਸ਼ਨ ’ਤੇ ਸੁਣਵਾਈ ਕਰਦਿਆਂ ਇਹ ਹੁਕਮ ਦਿੱਤਾ। ਕਾਬਿਲੇਗੌਰ ਹੈ ਕਿ ਪ੍ਰਸ਼ਾਸਨ ਵੱਲੋਂ ਲਕਸ਼ਦੀਪ ਖੇਤਰ ਵਿੱਚ ਸੁਧਾਰ ਦੇ ਨਾਂ ’ਤੇ ਕੀਤੀ ਜਾ ਰਹੀ ਕਾਰਵਾਈ ਦਾ ਵੱਖ ਵੱਖ ਸਿਆਸੀ ਪਾਰਟੀਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। –ਏਜੰਸੀ