ਲਖਨਊ, 21 ਅਗਸਤ
ਅਲਾਹਾਬਾਦ ਹਾਈ ਕੋਰਟ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਦੇ ਆਗੂ ਸੰਜੇ ਸਿੰਘ ਨੂੰ ਸੁਲਤਾਨਪੁਰ ਦੀ ਅਦਾਲਤ ਵਿੱਚ ਵੀਰਵਾਰ ਤੱਕ ਆਤਮ ਸਮਰਪਣ ਕਰਨ ਦੀ ਲੋੜ ਨਹੀਂ ਹੈ। 2001 ਵਿੱਚ ਇੱਕ ਸੜਕ ’ਤੇ ਰੋਸ ਪ੍ਰਦਰਸ਼ਨ ਨੂੰ ਲੈ ਕੇ ਉਸ ਦੇ ਖਿਲਾਫ ਇੱਕ ਕੇਸ ਦਰਜ ਕੀਤਾ ਗਿਆ ਸੀ। ਹਾਈ ਕੋਰਟ ਨੇ ਪੁਸ਼ਟੀ ਕੀਤੀ ਕਿ ਉਹ ਵੀਰਵਾਰ ਨੂੰ ਸੰਸਦ ਮੈਂਬਰ ਦੀ ਜ਼ਮਾਨਤ ਪਟੀਸ਼ਨ ’ਤੇ ਸੁਣਵਾਈ ਕਰੇਗੀ, ਜਦੋਂ ਇਹ ਇੱਕ ਸੋਧ ਪਟੀਸ਼ਨ ਦੇ ਨਾਲ ਲਖਨਊ ਬੈਂਚ ਦੇ ਸਾਹਮਣੇ ਆਉਣਾ ਸੀ। ਜਸਟਿਸ ਕੇਐਸ ਪਵਾਰ ਨੇ ਸੰਜੇ ਸਿੰਘ ਦੇ ਵਕੀਲਾਂ ਵੱਲੋਂ ਦਿੱਤੀ ਗਈ ਤਤਕਾਲਤਾ ਨੂੰ ਧਿਆਨ ਵਿੱਚ ਰੱਖਦੇ ਹੋਏ ਅੰਤ੍ਰਿਮ ਆਦੇਸ਼ ਪਾਸ ਕੀਤਾ ਜਿਸ ’ਚ ਉਨ੍ਹਾਂ ਕਿਹਾ ਸੀ ਕਿ ਉਸ (ਸੰਜੇ ਸਿੰਘ) ਨੂੰ ਵੀਰਵਾਰ ਨੂੰ ਸਾਂਝੀ ਸੰਸਦੀ ਕਮੇਟੀ (ਜੇਪੀਸੀ) ਦੀ ਮੀਟਿੰਗ ਵਿੱਚ ਸ਼ਾਮਲ ਹੋਣਾ ਹੈ। ਹਾਈ ਕੋਰਟ ਨੇ ਕਿਹਾ ਕਿ ਜਦੋਂ ਤੱਕ ਕੇਸ ਵੀਰਵਾਰ ਨੂੰ ਉਸ ਦੇ ਸਾਹਮਣੇ ਨਹੀਂ ਆਉਂਦਾ ਉਸ ਨੂੰ ਹੇਠਲੀ ਅਦਾਲਤ ਅੱਗੇ ਆਤਮ ਸਮਰਪਣ ਕਰਨ ਦੀ ਲੋੜ ਨਹੀਂ ਹੈ। -ਪੀਟੀਆਈ