ਨਵੀਂ ਦਿੱਲੀ, 28 ਅਪਰੈਲ
ਸੁਪਰੀਮ ਕੋਰਟ ਨੇ ਅੱਜ ਕਿਹਾ ਕਿ ਹੋਰ ਪੱਛੜੀਆਂ ਸ਼੍ਰੇਣੀਆਂ (ਓਬੀਸੀ) ਨਾਲ ਸਬੰਧਤ ਉਹ ਉਮੀਦਵਾਰ ਜਿਨ੍ਹਾਂ ਨੇ ਪਿਛਲੀ ਭਰਤੀ ਦੇ ਜਨਰਲ ਵਰਗ ਦੇ ਉਮੀਦਵਾਰਾਂ ਤੋਂ ਵੱਧ ਅੰਕ ਹਾਸਲ ਕੀਤੇ ਹਨ, ਉਹ ਜਨਰਲ ਵਰਗ ਦੀਆਂ ਸੀਟਾਂ ਲਈ ਵਿਚਾਰੇ ਜਾਣੇ ਚਾਹੀਦੇ ਹਨ। ਅਦਾਲਤ ਨੇ ਕਿਹਾ ਕਿ ਅਜਿਹੇ ਹਾਲਾਤ ’ਚ ਓਬੀਸੀ ਉਮੀਦਵਾਰਾਂ ਦੀਆਂ ਨਿਯੁਕਤੀਆਂ ਨੂੰ ਰਾਖਵੇਂ ਵਰਗ ਲਈ ਰੱਖੀਆਂ ਸੀਟਾਂ ਲਈ ਨਹੀਂ ਵਿਚਾਰਿਆ ਜਾ ਸਕਦਾ। ਬੈਂਚ ਨੇ ਕਿਹਾ ਕਿ ਓਬੀਸੀ ਵਰਗ ਦੇ ਉਮੀਦਵਾਰਾਂ ਦੀ ਨਿਯੁਕਤੀ ਜਨਰਲ ਵਰਗ ’ਚ ਵਿਚਾਰਨ ਮਗਰੋਂ ਜੋ ਰਾਖਵੀਆਂ ਸੀਟਾਂ ਬਚਣਗੀਆਂ ਉਹ ਰਾਖਵੇਂ ਵਰਗ ਦੇ ਮੈਰਿਟ ’ਚ ਆਏ ਉਮੀਦਵਾਰਾਂ ’ਚੋਂ ਭਰੀਆਂ ਜਾਣੀਆਂ ਚਾਹੀਦੀਆਂ ਹਨ। -ਪੀਟੀਆਈ