ਗਵਾਲੀਅਰ, 16 ਨਵੰਬਰ
ਹਿੰਦੂ ਮਹਾਸਭਾ ਨੇ ਕਿਹਾ ਹੈ ਕਿ ਉਹ ਹਰਿਆਣਾ ਦੀ ਅੰਬਾਲਾ ਕੇਂਦਰੀ ਜੇਲ੍ਹ ਤੋਂ ਲਿਆਂਦੀ ਮਿੱਟੀ ਤੋਂ ਨੱਥੂਰਾਮ ਗੋਡਸੇ ਦਾ ਬੁੱਤ ਬਣਾਏਗੀ। ਮਹਾਸਭਾ ਦੇ ਕਾਰਕੁਨ ਪਿਛਲੇ ਹਫ਼ਤੇ ਅੰਬਾਲਾ ਜੇਲ੍ਹ ਤੋਂ ਮਿੱਟੀ ਲੈ ਕੇ ਆਏ ਸਨ, ਜਿੱਥੇ ਮਹਾਤਮਾ ਗਾਂਧੀ ਦੇ ਕਤਲ ਦੇ ਦੋਸ਼ ਵਿੱਚ ਗੋਡਸੇ ਅਤੇ ਨਰਾਇਣ ਆਪਟੇ ਨੂੰ 15 ਨਵੰਬਰ 1949 ਨੂੰ ਫਾਂਸੀ ਦਿੱਤੀ ਗਈ ਸੀ। ਹਿੰਦੂ ਮਹਾਸਭਾ ਦੇ ਕੌਮੀ ਉਪ ਪ੍ਰਧਾਨ ਡਾ. ਜੈਵੀਰ ਭਾਰਦਵਾਜ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਸ ਮਿੱਟੀ ਤੋਂ ਗੋਡਸੇ ਅਤੇ ਆਪਟੇ ਦੇ ਬੁੱਤ ਬਣਾ ਕੇ ਗਵਾਲੀਅਰ ਵਿੱਚ ਮਹਾਸਭਾ ਦੇ ਦਫ਼ਤਰ ਵਿੱਚ ਸਥਾਪਤ ਕੀਤੇ ਜਾਣਗੇ।