ਝਾਬੂਆ (ਮੱਧ ਪ੍ਰਦੇਸ਼): ਦੂਜੇ ਵਿਅਕਤੀ ਨਾਲ ਸਬੰਧ ਹੋਣ ਦੇ ਸ਼ੱਕ ਹੇਠ ਆਦਿਵਾਸੀ ਮਹਿਲਾ ਨੂੰ ਪਤੀ ਨੂੰ ਮੋਢੇ ’ਤੇ ਚੁੱਕ ਕੇ ਪਿੰਡ ’ਚ ਘੁਮਾਉਣ ਦੀ ਸਜ਼ਾ ਮਿਲੀ। ਇਹ ਘਟਨਾ ਮੱਧ ਪ੍ਰਦੇਸ਼ ਦੇ ਝਬੂਆ ਜ਼ਿਲ੍ਹੇ ਦੇ ਪਿੰਡ ਛਾਪਰੀ ਰਣਵਾਸਾ ’ਚ ਮੰਗਲਵਾਰ ਨੂੰ ਵਾਪਰੀ ਹੈ। ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਿਹਾ ਹੈ। ਮਹਿਲਾ ਨੂੰ ਕੁੱਟਣ ਅਤੇ ਪਿੰਡ ’ਚ ਘੁਮਾਉਣ ਦੇ ਦੋਸ਼ਾਂ ਹੇਠ ਪਤੀ ਸਮੇਤ ਪੰਜ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲੀਸ ਦੋ ਹੋਰ ਮੁਲਜ਼ਮਾਂ ਦੀ ਭਾਲ ਕਰ ਰਹੀ ਹੈ। ਜੋੜਾ ਪਿੱਛੇ ਜਿਹੇ ਗੁਜਰਾਤ ਤੋਂ ਪਿੰਡ ਪਰਤਿਆ ਸੀ ਅਤੇ ਪਤੀ ਨੇ ਆਪਣੇ ਮਾਪਿਆਂ ਨੂੰ ਸ਼ਿਕਾਇਤ ਕੀਤੀ ਸੀ ਕਿ ਉਸ ਦੇ ਕਿਸੇ ਹੋਰ ਵਿਅਕਤੀ ਨਾਲ ਸਬੰਧ ਹਨ।
-ਪੀਟੀਆਈ