ਪੰਜਾਬੀ ਟ੍ਰਿਬਿਊਨ ਵੈੱਬ ਡੈਸਕ
ਨਵੀਂ ਦਿੱਲੀ, 23 ਨਵੰਬਰ
ਭਾਰਤੀ ਹਵਾਈ ਫੌਜ ਨੂੰ ਦੋ ਹੋਰ ਉਪਗ੍ਰਹਿ ਮਿਲਣਗੇ ਜੋ ਕਿ ਲੰਬੀ ਦੂਰੀ ਨੂੰ ਕੁਨੈਕਟ ਕਰਨ ਵਿੱਚ ਸਹਾਈ ਹੋਣਗੇ। ਇਸੇ ਦੌਰਾਨ ਭਾਰਤ ਤੇ ਰੂਸ ਵੱਲੋਂ ਏਕੇ 203 ਲੜੀ ਦੀਆਂ ਰਾਈਫਲਾਂ ਬਣਾਉਣ ਦੇ ਸਾਂਝੇ ਪ੍ਰਾਜੈਕਟ ਨੂੰ ਹਰੀ ਝੰਡੀ ਦੇ ਦਿੱਤੀ ਗਈ ਹੈ। ਇਸ ਸਬੰਧੀ ਸਮਝੌਤੇ ’ਤੇ ਹਸਤਾਖਰ 6 ਦਸੰਬਰ ਨੂੰ ਹੋਣ ਦੀ ਸੰਭਾਵਨਾ ਹੈ ਜਦੋਂ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਭਾਰਤ ਦਾ ਦੌਰਾ ਕਰਨਗੇ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਨਗੇ। ਇਨ੍ਹਾਂ ਦੋਹਾਂ ਪ੍ਰਾਜੈਕਟਾਂ ਨੂੰ ਪ੍ਰਵਾਨਗੀ ਅੱਜ ਡਿਫੈਂਸ ਐਕਿਊਜ਼ੀਸ਼ਨ ਕਾਊਂਸਿਲ ਦੀ ਮੀਟਿੰਗ ਦੌਰਾਨ ਦਿੱਤੀ ਗਈ ਹੈ। ਇਸ ਮੀਟਿੰਗ ਦੀ ਪ੍ਰਧਾਨਗੀ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕੀਤੀ।