ਬੰਗਲੂਰੂ, 4 ਮਈ
ਕਰਨਾਟਕ ਵਿੱਚ ਕੋਵਿਡ-19 ਕੇਸਾਂ ਦੀ ਵਧਦੀ ਗਿਣਤੀ ਦਰਮਿਆਨ ਭਾਰਤੀ ਹਵਾਈ ਫ਼ੌਜ ਨੇ ਅੱਜ ਐਲਾਨ ਕੀਤਾ ਕਿ ਉਹ ਆਪਣੇ ਏਅਰ ਫੋਰਸ ਸਟੇਸ਼ਨ ’ਤੇ ਕਰੋਨਾ ਮਰੀਜ਼ਾਂ ਦੇ ਇਲਾਜ ਲਈ 100 ਬੈੱਡਾਂ ਵਾਲਾ ਹਸਪਤਾਲ ਸਥਾਪਤ ਕਰੇਗੀ। ਭਾਰਤੀ ਹਵਾਈ ਫ਼ੌਜ ਨੇ ਲੜੀਵਾਰ ਟਵੀਟ ਕਰ ਕੇ ਕਿਹਾ ਕਿ 20 ਬੈੱਡ 6 ਮਈ ਤੱਕ ਤਿਆਰ ਹੋ ਜਾਣਗੇ। ਆਈਏਐੱਫ ਨੇ ਕਿਹਾ ਕਿ 100 ਬੈੱਡਾਂ ਵਾਲੀ ਇਸ ਕੋਵਿਡ ਹਸਪਤਾਲ ਦੀ ਏਅਰ ਫੋਰਸ ਦੇ ਬੰਗਲੂਰੂ ਕਮਾਂਡ ਹਸਪਤਾਲ ਵੱਲੋਂ ਮੁਹੱਈਆ ਕਰਵਾਏ ਮਾਹਿਰਾਂ, ਡਾਕਟਰਾਂ, ਨਰਸਾਂ ਤੇ ਪੈਰਾਮੈਡੀਕਲ ਸਟਾਫ਼ ਵੱਲੋਂ ਦੇਖ ਰੇਖ ਕੀਤੀ ਜਾਵੇਗੀ। -ਪੀਟੀਆਈ