ਸ਼੍ਰੀਨਗਰ, 21 ਨਵੰਬਰ
ਭਾਰਤੀ ਫੌਜ ਨੇ ਮੰਗਲਵਾਰ ਨੂੰ ਜੰਮੂ ਦੇ ਕੁੱਪਵਾੜਾ ਜ਼ਿਲ੍ਹੇ ਦੇ ਤਿਥਵਾਲ ਖੇਤਰ ‘ਚ ਕੰਟਰੋਲ ਰੇਖਾ ਨੇੜੇ 104 ਫੁੱਟ ਉੱਚਾ ਰਾਸ਼ਟਰੀ ਝੰਡਾ ਲਗਾਇਆ। ਇੱਕ ਅਧਿਕਾਰੀ ਨੇ ਇੱਥੇ ਦੱਸਿਆ ਕਿ ਤਿੱਥਵਾਲ-ਚਿਲਿਆਨਾ ਕਰਾਸਿੰਗ ਪੁਆਇੰਟ (ਟੀਸੀਸੀਪੀ) ਵਿਖੇ 15 ਕੋਰ ਦੇ ਜਨਰਲ ਅਫਸਰ ਕਮਾਂਡਿੰਗ ਲੈਫਟੀਨੈਂਟ ਜਨਰਲ ਰਾਜੀਵ ਘਈ ਨੇ ਝੰਡਾ ਲਹਿਰਾਇਆ। ਅਧਿਕਾਰੀ ਨੇ ਦੱਸਿਆ ਕਿ ਤਿਰੰਗਾ ਜੋ ਕਿ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਤੋਂ 100 ਮੀਟਰ ਤੋਂ ਘੱਟ ਦੂਰ ਹੈ, ਨੂੰ ਅਜ਼ਮਤ-ਏ-ਹਿੰਦ ਨਾਮ ਦਿੱਤਾ ਗਿਆ ਹੈ। ਝੰਡਾ ਲਹਿਰਾਉਣ ਦੀ ਰਸਮ ਵਿੱਚ ਫੌਜ ਅਤੇ ਸਿਵਲ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀ ਹਾਜ਼ਰ ਸਨ। -ਪੀਟੀਆਈ