ਨਵੀਂ ਦਿੱਲੀ, 17 ਜਨਵਰੀ
ਉਪ-ਰਾਸ਼ਟਰਪਤੀ ਵੈਂਕਈਆ ਨਾਇਡੂ ਨੇ ਅੱਜ ਕਿਹਾ ਕਿ ਕੇਂਦਰ ਤੇ ਕਿਸਾਨਾਂ ਦਾ ਨਵੇਂ ਖੇਤੀ ਕਾਨੂੰਨ ਸਬੰਧੀ ਮਸਲਾ ਸਿਰਫ ਆਪਸੀ ਗੱਲਬਾਤ ਨਾਲ ਹੀ ਹੱਲ ਹੋਵੇਗਾ। ਹੈਦਰਾਬਾਦ ਵਿਚ ਇਕ ਸਮਾਗਮ ਵਿਚ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਕਰੋਨਾ ਦੇ ਦੌਰ ਵਿਚ ਭਾਰਤ ਵਿਚ ਖੁਰਾਕੀ ਵਸਤਾਂ ਦੀ ਪੈਦਾਵਾਰ ਵਿਚ ਵਾਧੇ ਲਈ ਕਿਸਾਨਾਂ ਦਾ ਅਹਿਮ ਯੋਗਦਾਨ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਦੇਸ਼ ਦਾ ਵਿਕਾਸ ਕਿਸਾਨਾਂ ਦੇ ਵਿਕਾਸ ਤੋਂ ਬਿਨਾਂ ਸੰਭਵ ਨਹੀਂ ਹੈ ਪਰ ਇਕ ਦੇਸ਼, ਇਕ ਭੋਜਨ ਜ਼ੋਨ ਦੀ ਮੰਗ ਕਾਫੀ ਸਮੇਂ ਤੋਂ ਚੱਲੀ ਆ ਰਹੀ ਸੀ। ਉਨ੍ਹਾਂ ਕੇਂਦਰ ਤੇ ਰਾਜ ਸਰਕਾਰਾਂ ਨੂੰ ਕਿਸਾਨਾਂ ਦੇ ਮਸਲੇ ਹੱਲ ਕਰਨ ਲਈ ਇਕ ਟੀਮ ਵਾਂਗ ਕੰਮ ਕਰਨ ਲਈ ਕਿਹਾ। ਉਨ੍ਹਾਂ ਕਰੋਨਾ ਮਹਾਮਾਰੀ ਵਿਚ ਡਾਕਟਰਾਂ, ਸਫਾਈ ਕਾਮਿਆਂ, ਪੁਲੀਸ ਤੇ ਮੀਡੀਆ ਕਰਮੀਆਂ ਦੇ ਕੰਮਾਂ ਦੀ ਸ਼ਲਾਘਾ ਕੀਤੀ।-ਆਈਏਐੱਨਐੱਸ