ਸ਼ਿਮਲਾ, 20 ਮਾਰਚ
ਹਿਮਾਚਲ ਪ੍ਰਦੇਸ਼ ਕਾਂਗਰਸ ਦੇ ਇੱਕ ਵਿਧਾਇਕ ਨੇ ਅੱਜ ਸਪੀਕਰ ਵਿਪਿਨ ਸਿੰਘ ਪਰਮਾਰ ਨੂੰ ਬੇਨਤੀ ਕੀਤੀ ਕਿ ਵਿਧਾਨ ਸਭਾ ਵਿੱਚ ਮਾਸਕ ਨਾ ਪਾਉਣ ’ਤੇ ਮੁੱਖ ਮੰਤਰੀ ਜੈ ਰਾਮ ਠਾਕੁਰ ਨੂੰ ਪੰਜ ਹਜ਼ਾਰ ਰੁਪਏ ਦਾ ਜੁਰਮਾਨਾ ਕੀਤਾ ਜਾਵੇ। ਬੱਜਟ ਸੈਸ਼ਨ ਦੇ ਆਖ਼ਰੀ ਦਿਨ ਵਿਧਾਇਕ ਹਰਸ਼ਵਰਧਨ ਚੌਹਾਨ ਨੇ ਕਿਹਾ ਕਿ ਕਰੋਨਾ ਮਹਾਮਾਰੀ ਦੇ ਵਧਣ ਕਾਰਨ ਇਸ ਸਦਨ ਤੋਂ ਲੋਕਾਂ ਤੱਕ ਮਾਸਕ ਨਾ ਪਾਉਣ ਦਾ ਸਖ਼ਤ ਸੁਨੇਹਾ ਜਾਣਾ ਚਾਹੀਦਾ ਹੈ। ਜਦੋਂ ਚੌਹਾਨ ਨੇ ਇਹ ਮੰਗ ਰੱਖੀ ਤਾਂ ਉਨ੍ਹਾਂ ਨੇ ਠੀਕ ਢੰਗ ਨਾਲ ਮਾਸਕ ਨਹੀਂ ਪਾਇਆ ਹੋਇਆ ਸੀ। ਇੱਕ ਵਿਧਾਇਕ ਵੱਲੋਂ ਇਹ ਮਾਮਲਾ ਧਿਆਨ ਵਿੱਚ ਲਿਆਉਣ ’ਤੇ ਚੌਹਾਨ ਨੇ ਕਿਹਾ ਕਿ ਉਸ ਨੇ ਮਾਸਕ ਤਾਂ ਪਾਇਆ ਹੋਇਆ ਹੈ, ਪਰ ਬੋਲਣ ਕਾਰਨ ਠੋਡੀ ਤੋਂ ਹੇਠਾਂ ਖਿਸਕ ਗਿਆ। ਇਸ ਨਾਲ ਸੰਸਦ ਵਿੱਚ ਹਾਸਾ ਪੈ ਗਿਆ। -ਪੀਟੀਆਈ