ਭੋਪਾਲ: ਮੱਧ ਪ੍ਰਦੇਸ਼ ਦੇ ਖੇਤੀ ਮੰਤਰੀ ਦੇ ਭਾਜਪਾ ਆਗੂ ਕਮਲ ਪਟੇਲ ਨੇ ਕਿਹਾ ਕਿ ਕਾਂਗਰਸ ਵੱਲੋਂ ਕੀਤੇ ਗਏ ਜ਼ੁਲਮਾਂ, ਭ੍ਰਿਸ਼ਟਾਚਾਰ ਅਤੇ ਦੇਸ਼ ਦੇ ਸੱਭਿਆਚਾਰ ਦੀ ਤਬਾਹੀ ਕਾਰਨ ਬਣਿਆ ਨਿਰਾਸ਼ਾ ਦਾ ਮਾਹੌਲ ਖਤਮ ਕਰਨ ਲਈ ਭਗਵਾਨ ਰਾਮ ਤੇ ਕ੍ਰਿਸ਼ਨ ਦੀ ਤਰ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ‘ਭਗਵਾਨ ਦੇ ਅਵਤਾਰ’ ਦੇ ਰੂਪ ’ਚ ਜਨਮ ਹੋਇਆ ਹੈ। ਪਟੇਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਵੱਲੋਂ ਪੂਰੇ ਕੀਤੇ ਗਏ ਕੰਮ ਜਿਵੇਂ ਭਾਰਤ ਨੂੰ ਵਿਸ਼ਵ ਗੁਰੂ ਬਣਨ ਦੀ ਰਾਹ ’ਤੇ ਲਿਜਾਣਾ, ਦੇਸ਼ ਨੂੰ ਭ੍ਰਿਸ਼ਟਾਚਾਰ ਮੁਕਤ ਕਰਨਾ ਤੇ ਲੋਕਾਂ ਦੀ ਭਲਾਈ ਯਕੀਨੀ ਬਣਾਉਣਾ ਇੱਕ ਆਮ ਵਿਅਕਤੀ ਵੱਲੋਂ ਪੂਰੇ ਨਹੀਂ ਕੀਤੇ ਜਾ ਸਕਦੇ। -ਪੀਟੀਆਈ