ਨਵੀਂ ਦਿੱਲੀ: ਕਾਂਗਰਸੀ ਨੇਤਾ ਰਾਹੁਲ ਗਾਂਧੀ ਨੇ ਅੱਜ ਕੇਂਦਰ ਦੀ ਮੋਦੀ ਸਰਕਾਰ ’ਤੇ ਦੋਸ਼ ਲਾਇਆ ਕਿ ‘ਜਾਣਬੁੱਝ’ ਕੇ ਕੀਤੀ ਤਾਲਾਬੰਦੀ ਰਾਹੀਂ ਉਹ ਅਣਗਿਣਤ ਘਰ ਉਜਾੜ ਰਹੀ ਹੈ। ਰਾਹੁਲ ਨੇ ਟਵੀਟ ਰਾਹੀਂ ਇਹ ਕਥਿਤ ਦੋਸ਼ ਲਾਉਦਿਆਂ ਤਿਲੰਗਾਨਾ ਦੀ ਇੱਕ 19 ਵਰ੍ਹਿਆਂ ਦੀ ਵਿਦਿਆਰਥਣ ਵੱਲੋਂ ਤਾਲਾਬੰਦੀ ਕਾਰਨ ਪਰਿਵਾਰ ’ਚ ਪੈਦਾ ਹੋਏ ਵਿੱਤੀ ਸੰਕਟ ਕਾਰਨ ਖ਼ੁਦਕੁਸ਼ੀ ਕਰਨ ਸਬੰਧੀ ਛਪੀ ਰਿਪੋਰਟ ਵੀ ਟੈਗ ਕੀਤੀ ਹੈ। ਰਾਹੁਲ ਨੇ ਟਵੀਟ ਕੀਤਾ, ‘ਇਸ ਦੁਖਦਾਈ ਘੜੀ ’ਚ ਮੇਰੀ ਹਮਦਰਦੀ ਲੜਕੀ ਦੇ ਪਰਿਵਾਰ ਦੇ ਨਾਲ ਹੈ।’ ਜ਼ਿਕਰਯੋਗ ਹੈ ਕਿ ਦਿੱਲੀ ਦੇ ਲੇਡੀ ਸ੍ਰੀ ਰਾਮ ਕਾਲਜ ਦੀ ਵਿਦਿਆਰਥਣ ਐਸ਼ਵਰਿਆ 2 ਨਵੰਬਰ ਨੂੰ ਤਿਲੰਗਾਨਾ ’ਚ ਆਪਣੇ ਘਰ ’ਚ ਮ੍ਰਿਤਕ ਪਾਈ ਗਈ ਸੀ। ਪੁਲੀਸ ਮੁਤਾਬਕ ਉਹ ਪਰਿਵਾਰ ਦੀ ਮਾੜੀ ਵਿੱਤੀ ਹਾਲਤ ਦੇ ਚੱਲਦਿਆਂ ਆਪਣੀ ਪੜ੍ਹਾਈ ਜਾਰੀ ਰੱਖ ਸਕਣ ਨੂੰ ਲੈ ਕੇ ਚਿੰਤਤ ਸੀ। -ਪੀਟੀਆਈ