ਜੰਮੂ, 30 ਅਗਸਤ
ਇੱਕ ਮੁਸਲਿਮ ਵਿਅਕਤੀ ਨੇ ਆਲ ਪਾਰਟੀਜ਼ ਮਾਈਗਰੈਂਟਸ ਕੋਆਰਡੀਨੇਸ਼ਨ ਕਮੇਟੀ (ਏਪੀਐੱਮਸੀਸੀ) ਵੱਲੋਂ ਮਕਬੂਜ਼ਾ ਕਮਸ਼ੀਰ ਸਥਿਤ ਸ਼ਾਰਦਾ ਪੀਠ ਮੰਦਰ ’ਚ ਮੱਥਾ ਟੇਕਿਆ ਤੇ ਫੁੱਲ ਚੜ੍ਹਾਏ। ਏਪੀਐੱਮਸੀਸੀ ਕਸ਼ਮੀਰੀ ਸ਼ਰਨਾਰਥੀਆਂ ਦੀ ਸੰਸਥਾ ਹੈ। ਸ਼ਾਰਦਾ ਪੀਠ ਇਸ ਸਮੇਂ ਖਸਤਾ ਹਾਲਤ ’ਚ ਹੈ ਤੇ ਕੰਟਰੋਲ ਰੇਖਾ ਨੇੜੇ ਨੀਲਮ ਨਦੀ ਕੋਲ ਸ਼ਾਰਦਾ ਪਿੰਡ ’ਚ ਸਥਿਤ ਹੈ। ਇਸ ਮੰਦਰ ਨੂੰ ਸਿੱਖਿਆ ਦਾ ਵੱਡਾ ਕੇਂਦਰ ਮੰਨਿਆ ਗਿਆ ਹੈ।
ਏਪੀਐੱਮਸੀਸੀ ਨੇ ਇਸ ਬਾਰੇ ਵੀਡੀਓ ਜਾਰੀ ਕਰਦਿਆਂ ਦੱਸਿਆ ਕਿ ਉਨ੍ਹਾਂ ਦੇ ਚੇਅਰਮੈਨ ਵਿਨੋਦ ਪੰਡਿਤ ਦੀਆਂ ਕੋਸ਼ਿਸ਼ਾਂ ਸਦਕਾ ਮਕਬੂਜ਼ਾ ਕਮਸ਼ੀਰ ਦੇ ਸਥਾਨਕ ਵਾਸੀ ਰਈਸ ਅਹਿਮਦ ਨੇ ਉਨ੍ਹਾਂ ਵੱਲੋਂ ਸ਼ਾਰਧਾ ਅਸ਼ਟਮੀ ਮੌਕੇ ਸ਼ਾਰਦਾ ਪੀਠ ਮੰਦਰ ’ਚ ਮੱਥਾ ਟੇਕਿਆ ਹੈ।
ਉਨ੍ਹਾਂ ਦਾਅਵਾ ਕੀਤਾ ਕਿ 1947 ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਇਸ ਮੰਦਰ ’ਚ ਉਨ੍ਹਾਂ ਵੱਲੋਂ ਕਿਸੇ ਨੇ ਫੁੱਲ ਚੜ੍ਹਾਏ ਹਨ। ਏਪੀਐੱਮਸੀਸੀ ਨੇ ਕਈ ਮੰਦਰ ਖੁੱਲਵਾਏ ਤੇ ਉਨ੍ਹਾਂ ਗੰਗਾਬਲ ਤੇ ਕੌਸਰ ਨਾਗ ਦੀ ਸਾਲਾਨਾ ਯਾਤਰਾ ਵੀ ਸ਼ੁਰੂ ਕਰਵਾਈ। ਪਿਛਲੇ ਸਾਲ ਪਾਕਿਸਤਾਰ ਸਰਕਾਰ ਨੇ ਲਾਂਘੇ ਦੀ ਤਜਵੀਜ਼ ਨੂੰ ਮਨਜ਼ੂਰੀ ਦੇ ਦਿੱਤੀ ਸੀ ਜਿਸ ਰਾਹੀਂ ਹਿੰਦੂ ਸ਼ਰਧਾਲੂ ਸ਼ਾਰਦਾ ਪੀਠ ਦੇ ਦਰਸ਼ਨ ਕਰਨ ਆ ਸਕਣ। -ਪੀਟੀਆਈ