ਲਖਨਊ, 12 ਮਈ
ਉੱਤਰ ਪ੍ਰਦੇਸ਼ ਦੇ ਸਾਰੇ ਮਦਰੱਸਿਆਂ ਵਿੱਚ ਅੱਜ ਤੋਂ ਰਾਸ਼ਟਰੀ ਗੀਤ ਗਾਉਣਾ ਲਾਜ਼ਮੀ ਕਰ ਦਿੱਤਾ ਗਿਆ ਹੈ। ਉੱਤਰ ਪ੍ਰਦੇਸ਼ ਮਦਰੱਸਾ ਸਿੱਖਿਆ ਬੋਰਡ ਦੇ ਰਜਿਸਟਰਾਰ ਐੱਸਐੱਨ ਪਾਂਡੇ ਨੇ 9 ਮਈ ਨੂੰ ਸਾਰੇ ਜ਼ਿਲ੍ਹਾ ਘੱਟ ਗਿਣਤੀ ਕਲਿਆਣ ਅਧਿਕਾਰੀਆਂ ਨੂੰ ਇਸ ਸਬੰਧ ਵਿੱਚ ਹੁਕਮ ਜਾਰੀ ਕੀਤਾ। ਹੁਕਮਾਂ ‘ਚ ਕਿਹਾ ਹੈ ਕਿ 24 ਮਾਰਚ ਨੂੰ ਹੋਈ ਬੋਰਡ ਮੀਟਿੰਗ ‘ਚ ਲਏ ਗਏ ਫੈਸਲੇ ਮੁਤਾਬਕ ਨਵੇਂ ਅਕਾਦਮਿਕ ਸੈਸ਼ਨ ਤੋਂ ਸਾਰੇ ਮਦਰੱਸਿਆਂ ‘ਚ ਨਮਾਜ਼ ਦੇ ਸਮੇਂ ਰਾਸ਼ਟਰੀ ਗੀਤ ਨੂੰ ਲਾਜ਼ਮੀ ਕਰ ਦਿੱਤਾ ਗਿਆ ਹੈ।