ਨਵੀਂ ਦਿੱਲੀ, 31 ਅਗਸਤ
ਭਾਰਤੀ ਜਲ ਸੈਨਾ ਨੇ ਅੱਜ ਭਾਰਤ ਇਲੈਕਟਰਾਨਿਕ ਲਿਮਟਿਡ ਨਾਲ ਸਮਝੌਤਾ ਕੀਤਾ ਹੈ। ਇਸ ਸਮਝੌਤੇ ਤੋਂ ਬਾਅਦ ਭਾਰਤੀ ਇਲੈਕਟਰਾਨਿਕਸ ਲਿਮਟਿਡ ਆਪਣੇ ਦੇਸ਼ ਦੀ ਹੀ ਤਕਨੀਕ ਨਾਲ ਨੇਵਲ ਐਂਟੀ ਡਰੋਨ ਸਿਸਟਮ ਬਣਾਏਗਾ। ਇਹ ਹਾਰਡ ਕਿਲ ਤੇ ਸਾਫਟ ਕਿਲ ਦੋਵੇਂ ਤਰਜ਼ ’ਤੇ ਵਿਕਸਤ ਕੀਤਾ ਜਾਵੇਗਾ। ਹਾਰਡ ਕਿਲ ਤਹਿਤ ਐਂਟੀ ਡਰੋਨ ਸਿਸਟਮ ਵਿਚ ਐਂਟੀ ਏਅਰਕਰਾਫਟ ਹਥਿਆਰ ਹੋਣਗੇ ਜਦਕਿ ਸਾਫਟ ਕਿਲ ਡਰੋਨ ਸਿਸਟਮ ਦੀ ਵਰਤੋਂ ਇਨਫਰਾਰੈਡ ਨੂੰ ਕਾਬੂ ਕਰਨ ਲਈ ਕੀਤੀ ਜਾਵੇਗੀ। ਇਹ ਡਰੋਨ ਨੂੰ ਲੱਭ ਕੇ ਉਸ ਨੂੰ ਜਾਮ ਕਰ ਦੇਵੇਗਾ। ਇਸ ਵਿਚ ਲੇਜ਼ਰ ਬੇਸਡ ਕਿਲਿੰਗ ਮੈਕੇਨਿਜ਼ਮ ਦੀ ਵਰਤੋਂ ਕੀਤੀ ਜਾਵੇਗੀ।