ਨਵੀਂ ਦਿੱਲੀ, 10 ਦਸੰਬਰ
ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਮਨਸੁਖ ਮਾਂਡਵੀਆ ਨੇ ਲੋਕ ਸਭਾ ਵਿੱਚ ਕਿਹਾ ਕਿ ਐਂਟੀ-ਕਰੋਨਾਵਾਇਰਸ ਵੈਕਸੀਨ ਦੀ ਬੂਸਟਰ ਖੁਰਾਕਾਂ ਦੀ ਲੋੜ ਅਤੇ ਤਰਕ ਦੇ ਸਬੰਧ ਵਿੱਚ ਐਂਟੀ-ਕੋਵਿਡ-19 ਵੈਕਸੀਨ ਅਤੇ ਟੀਕਾਕਰਨ ਬਾਰੇ ਰਾਸ਼ਟਰੀ ਤਕਨੀਕੀ ਸਲਾਹਕਾਰ ਸਮੂਹ ਤੇ ਕੌਮੀ ਮਾਹਿਰ ਵਿਚਾਰ ਕਰ ਰਹੇ ਹਨ। ਇਹ ਜਾਣਕਾਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਨੇ ਲੋਕ ਸਭਾ ਵਿੱਚ ਐੱਨਕੇ ਪ੍ਰੇਮਚੰਦਰਨ ਅਤੇ ਸੁਰੇਸ਼ ਨਰਾਇਣ ਧਨੋਰਕਰ ਦੇ ਸਵਾਲ ਦੇ ਜਵਾਬ ਵਿੱਚ ਦਿੱਤੀ।