ਨਵੀਂ ਦਿੱਲੀ, 12 ਅਗਸਤ
ਕੇਂਦਰੀ ਗ੍ਰਹਿ ਮੰਤਰੀ ਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਨੇ ਅੱਜ ਦੇਸ਼ ਦੀ ਹਰ ਪੰਚਾਇਤ ’ਚ ਮੁੱਢਲਾ ਖੇਤੀ ਕਰਜ਼ਾ ਸੁਸਾਇਟੀਆਂ (ਪੀਏਸੀਐੱਸ) ਦੇ ਗਠਨ ਦੀ ਲੋੜ ’ਤੇ ਜ਼ੋਰ ਦਿੱਤਾ ਜਿਨ੍ਹਾਂ ਰਾਹੀਂ ਸਾਲਾਨਾ 10 ਲੱਖ ਕਰੋੜ ਰੁਪਏ ਦਾ ਖੇਤੀ ਕਰਜ਼ਾ ਮੁਹੱਈਆ ਕੀਤਾ ਜਾਵੇਗਾ।
ਸ਼ਾਹ ਨੇ ਇੱਥੇ ਪੇਂਡੂ ਸਹਿਕਾਰੀ ਬੈਂਕਾਂ ਦੇ ਇੱਕ ਕੌਮੀ ਸੰਮੇਲਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ’ਚ ਫਿਲਹਾਲ 95 ਹਜ਼ਾਰ ਤੋਂ ਵੱਧ ਪੀਏਸੀਐੱਸ ਮੌਜੂਦ ਹਨ ਪਰ ਉਨ੍ਹਾਂ ’ਚੋਂ ਸਿਰਫ਼ 65 ਹਜ਼ਾਰ ਸੁਸਾਇਟੀਆਂ ਹੀ ਸਰਗਰਮੀ ਨਾਲ ਕੰਮ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਦੇਸ਼ ਭਰ ’ਚ ਤਿੰਨ ਲੱਖ ਪੰਚਾਇਤਾਂ ਹਨ ਪਰ ਪੀਏਸੀਐੱਸ ਦੀ ਗਿਣਤੀ ਸਿਰਫ਼ 95 ਹਜ਼ਾਰ ਹੀ ਹੈ। ਉਨ੍ਹਾਂ ਕਿਹਾ, ‘ਅਜੇ ਵੀ ਤਕਰੀਬਨ ਦੋ ਲੱਖ ਤੋਂ ਵੱਧ ਪੰਚਾਇਤਾਂ ਅਜਿਹੀਆਂ ਹਨ ਜਿਨ੍ਹਾਂ ਵਿੱਚ ਪੀਏਸੀਐੱਸ ਨਹੀਂ ਹਨ। -ਪੀਟੀਆਈ