ਨਵੀਂ ਦਿੱਲੀ: ਸਿਹਤ ਮੰਤਰੀ ਹਰਸ਼ ਵਰਧਨ ਨੇ ਅੱਜ ਕਿਹਾ ਕਿ ਈਟ ਰਾਈਟ ਇੰਡੀਆ ਮੂਵਮੈਂਟ (ਸਹੀ ਖਾਣ-ਪਾਣ ਨਾਲ ਸਬੰਧਤ ਮੁਹਿੰਮ) ਦੇ ਟੀਚਿਆਂ ਨੂੰ ਹਾਸਲ ਕਰਨ ਲਈ ਖੁਰਾਕ ਸੁਰੱਖਿਆ ਤੋਂ ਪੌਸ਼ਟਿਕ ਆਹਾਰ ਦੀ ਸੁਰੱਖਿਆ ਵੱਲ ਤੁਰਨ ਦੀ ਲੋੜ ਹੈ। ਐੱਫਐੱਸਐੱਸਏਆਈ ਤੇ ਵੱਖ ਵੱਖ ਮੰਤਰਾਲਿਆਂ ਦੇ ਸੀਨੀਅਰ ਅਧਿਕਾਰੀਆਂ ਦੀ ਅੰਤਰ-ਮੰਤਰਾਲਾ ਮੀਟਿੰਗ ਨੂੰ ਸੰਬੋਧਨ ਕਰਦਿਆਂ ਵਰਧਨ ਨੇ ਸਬੰਧਤ ਮੰਤਰਾਲਿਆਂ ਨੂੰ ਅਪੀਲ ਕੀਤੀ ਕਿ ਉਹ ਸਾਂਝੇ ਟੀਚਿਆਂ ਤੇ ਰਣਨੀਤੀ ਨੂੰ ਮੁਕੱਰਰ ਕਰਨ ਤੇ ਆਪਸੀ ਸਹਿਯੋਗ ਨਾਲ ਅਗਲੇਰੀ ਪੇਸ਼ਕਦਮੀ ਲਈ ਸਾਂਝਾ ਮੰਚ ਤਿਆਰ ਕਰਨ।
-ਪੀਟੀਆਈ