ਨਵੀਂ ਦਿੱਲੀ: ਲੰਘੇ ਚੌਵੀ ਘੰਟਿਆਂ ਅੰਦਰ ਕਰੋਨਾ ਦੇ 78,524 ਨਵੇਂ ਕੇਸ ਸਾਹਮਣੇ ਆਉਣ ਨਾਲ ਦੇਸ਼ ’ਚ ਕਰੋਨਾ ਦੇ ਕੇਸਾਂ ਦੀ ਕੁੱਲ ਗਿਣਤੀ 68,35,655 ਹੋ ਗਈ ਹੈ ਜਦਕਿ 971 ਹੋਰ ਮੌਤਾਂ ਹੋਣ ਕਾਰਨ ਮ੍ਰਿਤਕਾਂ ਦਾ ਅੰਕੜਾ 1,05,526 ਹੋ ਗਿਆ ਹੈ। ਸਿਹਤ ਮੰਤਰਾਲੇ ਵੱਲੋਂ ਪ੍ਰਾਪਤ ਜਾਣਕਾਰੀ ਅਨੁਸਾਰ ਦੇਸ਼ ’ਚ ਇਸ ਸਮੇਂ ਕੁੱਲ ਸਰਗਰਮ ਕੇਸਾਂ ਦੀ ਗਿਣਤੀ 9,02,425 ਹੈ ਕਿ 58,27,704 ਮਰੀਜ਼ ਸਿਹਤਯਾਬ ਹੋ ਚੁੱਕੇ ਹਨ। ਮੰਤਰਾਲੇ ਨੇ ਦੱਸਿਆ ਕਿ ਦੇਸ਼ ’ਚ ਮਰੀਜ਼ਾਂ ਦੇ ਸਿਹਮਯਾਬ ਹੋਣ ਦੀ ਦਰ 85.25 ਫੀਸਦ ਜਦਕਿ ਮੌਤ ਦਰ 1.54 ਫੀਸਦ ਹੈ। ਉੱਧਰ ਆਈਸੀਐੱਮਆਰ ਅਨੁਸਾਰ ਹੁਣ ਤੱਕ ਦੇਸ਼ ਭਰ ’ਚ 8,34,65,975 ਵਿਅਕਤੀ ਦੇ ਸੈਂਪਲ ਕਰੋਨਾ ਦੀ ਜਾਂਚ ਲਈ ਲਏ ਗਏ ਹਨ ਜਿਨ੍ਹਾਂ ’ਚ ਬੀਤੇ ਦਿਨ ਲਏ ਗਏ 11,94,321 ਸੈਂਪਲ ਵੀ ਸ਼ਾਮਲ ਹਨ। ਸਿਹਤ ਮੰਤਰਾਲੇ ਅਨੁਸਾਰ ਲੰਘੇ ਚੌਵੀ ਘੰਟਿਆਂ ਅੰਦਰ ਸਭ ਤੋਂ ਵੱਧ 355 ਮੌਤਾਂ ਮਹਾਰਾਸ਼ਟਰ ’ਚ ਹੋਈਆਂ ਹਨ। ਉਸ ਤੋਂ ਬਾਅਦ ਕਰਨਾਟਕ ’ਚ 113, ਤਾਮਿਲ ਨਾਡੂ ’ਚ 67, ਪੱਛਮੀ ਬੰਗਾਲ ’ਚ 58, ਉੱਤਰ ਪ੍ਰਦੇਸ਼ ’ਚ 47, ਦਿੱਲੀ ’ਚ 35, ਆਂਧਰਾ ਪ੍ਰਦੇਸ਼ ’ਚ 34, ਪੰਜਾਬ ’ਚ 33 ਤੇ ਛੱਤੀਸਗੜ੍ਹ ’ਚ 30 ਮੌਤਾਂ ਹੋਈਆਂ ਹਨ।
-ਪੀਟੀਆਈ