ਜੰਮੂ, 22 ਅਗਸਤ
ਰਾਜੌਰੀ ਦੇ ਫੌਜੀ ਕੈਂਪ ’ਤੇ ਹੋਏ ਫਿਦਾਈਨ ਹਮਲੇ ਵਿੱਚ ਸ਼ਹੀਦ ਹੋਣ ਵਾਲੇ ਸੁਰੱਖਿਆ ਜਵਾਨਾਂ ਦੀ ਗਿਣਤੀ 5 ਹੋ ਗਈ ਹੈ। ਅੱਜ ਇਕ ਹੋਰ ਜਵਾਨ ਹਵਲਦਾਰ ਸਤਪਾਲ ਸਿੰਘ ਇਥੇ ਊਧਮਪੁਰ ਦੇ ਉੱਤਰੀ ਕਮਾਂਡ ਵਿਚਲੇ ਫੌਜੀ ਹਸਪਤਾਲ ਵਿੱਚ ਦਮ ਤੋੜ ਗਿਆ। ਸਤਪਾਲ ਸਿੰਘ ਰਾਜਸਥਾਨ ਨਾਲ ਸਬੰਧਤ ਸੀ। ਚੇਤੇ ਰਹੇ ਕਿ 11 ਅਗਸਤ ਨੂੰ ਦੋ ਦਹਿਸ਼ਤਗਰਦਾ ਵੱੱਲੋਂ ਕੀਤੇ ਫਿਦਾਈਨ ਹਮਲੇ ਵਿੱਚ ਭਾਰਤੀ ਫੌਜ ਦੇ ਚਾਰ ਸੁਰੱਖਿਆ ਜਵਾਨਾਂ ਦੀ ਜਾਨ ਜਾਂਦੀ ਰਹੀ ਸੀ। -ਪੀਟੀਆਈ