ਮੁੰਬਈ: ਕੋਵਿਡ-19 ਦੇ ਵਧਦੇ ਕੇਸਾਂ ਕਰ ਕੇ ਮਹਾਰਾਸ਼ਟਰ ਵਿੱਚ ਮੁਕੰਮਲ ਤਾਲਾਬੰਦੀ ਦੀਆਂ ਕਨਸੋਆਂ ਦਰਮਿਆਨ ਮੁੰਬਈ ਤੋਂ ਹੋਰਨਾਂ ਸੂਬਿਆਂ ਨੂੰ ਜਾਣ ਵਾਲੀਆਂ ਰੇਲਗੱਡੀਆਂ ਵਿੱਚ ਮੁਸਾਫ਼ਰਾਂ ਦੀ ਭੀੜ ਦਿਨੋ ਦਿਨ ਵਧਣ ਲੱਗੀ ਹੈ। ਲੰਘੇ ਸ਼ਨਿੱਚਰਵਾਰ ਤੇ ਐਤਵਾਰ ਤੋਂ ਰੇਲਵੇ ਸਟੇਸ਼ਨਾਂ ’ਤੇ ਮੁਸਾਫਰਾਂ ਦੇ ਹਜੂਮ ਨਜ਼ਰ ਆਉਣ ਲੱਗੇ ਹਨ। ਰੇਲਵੇ ਪ੍ਰਸ਼ਾਸਨ ਨੇ ਹਾਲਾਂਕਿ ਦਾਅਵਾ ਕੀਤਾ ਹੈ ਕਿ ਮੁਸਾਫ਼ਰਾਂ ਦੀਆਂ ਭੀੜਾਂ ਗਰਮੀ ਦੇ ਸੀਜ਼ਨ ਕਰਕੇ ਹਨ ਕਿਉਂਕਿ ਵੱਡੀ ਗਿਣਤੀ ਲੋਕ ਆਪਣੇ ਪਿੱਤਰੀ ਰਾਜਾਂ ਨੂੰ ਜਾਂਦੇ ਹਨ। ਉਧਰ ਸੂਤਰਾਂ ਨੇ ਕਿਹਾ ਕਿ ਸੂੁਬਾ ਸਰਕਾਰ ਵੱਲੋਂ ਇਸ ਮਹੀਨੇ ਕੋਵਿਡ-19 ਕਰਕੇ ਐਲਾਨੀਆਂ ਸੱਜਰੀਆਂ ਪਾਬੰਦੀਆਂ ਕਰਕੇ ਸੂਬੇ ਤੋਂ ਬਾਹਰ ਜਾਣ ਵਾਲੀਆਂ ਰੇਲਗੱਡੀਆਂ ’ਤੇ ਮੁਸਾਫ਼ਰਾਂ ਦੀ ਗਿਣਤੀ ਵਧੀ ਹੈ। -ਪੀਟੀਆਈ