ਕਵਾਰਧਾ, 29 ਅਗਸਤ
ਛੱਤੀਸਗੜ੍ਹ ਦੇ ਕਬੀਰਧਾਮ ਜ਼ਿਲ੍ਹੇ ਦੇ ਪੋਲਮੀ ਪਿੰਡ ਵਿੱਚ 100 ਤੋਂ ਵੱਧ ਲੋੋਕਾਂ ਦੀ ਭੀੜ ਨੇ ਅੱਜ 25 ਸਾਲਾ ਦੇ ਇੱਕ ਪਾਦਰੀ ਦੀ ਉਸ ਨੂੰ ਘਰੋਂ ਧੂਹ ਕੇ ਕੁੱਟਮਾਰ ਕੀਤੀ ਅਤੇ ਧਰਮ ਪਰਿਵਰਤਨ ਖ਼ਿਲਾਫ਼ ਨਾਅਰੇ ਲਾਏ। ਇੱਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਭੀੜ ਨੇ ਪਾਦਰੀ ਦੀ ਜਾਇਦਾਦ ਦੀ ਭੰਨ-ਤੋੜ ਕੀਤੀ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨਾਲ ਵੀ ਹੱਥੋਪਾਈ ਕੀਤੀ। ਕਬੀਰਧਾਮ ਦੇ ਐੱਸਪੀ ਮੋਹਿਤ ਗਰਗ ਨੇ ਦੱਸਿਆ ਕਿ ਜਦੋਂ ਪਾਦਰੀ ਦੇ ਘਰ ਵਿੱਚ ਪ੍ਰਾਰਥਨਾ ਚੱਲ ਰਹੀ ਸੀ ਤਾਂ ਭੀੜ ਉਸ ਦੇ ਘਰ ਵਿੱੱਚ ਦਾਖ਼ਲ ਹੋਈ। ਉਸ ਨੇ ਕਥਿਤ ਤੌਰ ’ਤੇ ਪੂਜਾ ਸਮੱਗਰੀ ਨੂੰ ਨੁਕਸਾਨ ਪਹੁੰਚਾਇਆ ਅਤੇ ਧਰਮ ਗ੍ਰੰਥਾਂ ਨੂੰ ਪਾੜ ਦਿੱਤਾ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਕੇਸ ਦਰਜ ਕਰ ਲਿਆ ਗਿਆ ਹੈ। ਉਧਰ, ਛੱਤੀਸਗੜ੍ਹ ਕ੍ਰਿਸਚੀਅਨ ਫੋਰਮ ਦੇ ਪ੍ਰਧਾਨ ਅਰੁਨ ਪੰਨਾਲਾਲ ਨੇ ਪੁਲੀਸ ਅਤੇ ਸੂਬਾ ਸਰਕਾਰ ’ਤੇ ਹਮਲਾਵਰਾਂ ਖ਼ਿਲਾਫ਼ ਕਾਰਵਾਈ ਨਾ ਕਰਨ ਦਾ ਦੋਸ਼ ਲਾਇਆ। -ਪੀਟੀਆਈ