ਕੋਜ਼ੀਕੋਡ (ਕੇਰਲ), 14 ਮਈ
ਕੇਰਲ ਦੇ ਕੋਜ਼ੀਕੋਡ ਜ਼ਿਲ੍ਹੇ ਵਿੱਚ ਅੱਜ ਸਵੇਰੇ ਐਂਬੂਲੈਂਸ ਬਿਜਲੀ ਦੇ ਖੰਭੇ ਨਾਲ ਟਕਰਾਅ ਗਈ, ਜਿਸ ਤੋਂ ਬਾਅਦ ਇਸ ਵਿੱਚ ਅੱਗ ਲੱਗ ਗਈ ਅਤੇ ਮਹਿਲਾ ਮਰੀਜ਼ ਸੜ ਕੇ ਮਰ ਗਈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਸੁਲੋਚਨਾ (57) ਨਾਂ ਦੀ ਮਹਿਲਾ ਮਰੀਜ਼ ਨੂੰ ਮੈਡੀਕਲ ਕਾਲਜ ਹਸਪਤਾਲ ਤੋਂ ਐਮਰਜੈਂਸੀ ਸਰਜਰੀ ਲਈ ਪ੍ਰਾਈਵੇਟ ਹਸਪਤਾਲ ਲਿਜਾਇਆ ਜਾ ਰਿਹਾ ਸੀ। ਤੇਜ਼ ਰਫ਼ਤਾਰ ਐਂਬੂਲੈਂਸ ਬੇਕਾਬੂ ਹੋ ਕੇ ਸੜਕ ਕਿਨਾਰੇ ਬਿਜਲੀ ਦੇ ਖੰਭੇ ਨਾਲ ਟਕਰਾਅ ਗਈ ਅਤੇ ਉਸ ਵਿੱਚ ਅੱਗ ਲੱਗ ਗਈ। ਗੱਡੀ ਵਿੱਚ ਮਹਿਲਾ ਮਰੀਜ਼ ਅਤੇ ਡਰਾਈਵਰ ਤੋਂ ਇਲਾਵਾ ਦੋ ਵਿਅਕਤੀ, ਇੱਕ ਡਾਕਟਰ ਅਤੇ ਇੱਕ ਨਰਸ ਵੀ ਸਵਾਰ ਸਨ। ਉਹ ਵਾਲ ਵਾਲ ਬੱਚ ਗਏ।