ਕੋਚੀ: ਰਿਆਧ ਤੋਂ ਕੋਜ਼ੀਕੋੜ ਜਾ ਰਹੀ ‘ਏਅਰ ਇੰਡੀਆ ਐਕਸਪ੍ਰੈੱਸ’ ਦੀ ਇਕ ਉਡਾਣ ਨੂੰ ਅੱਜ ਟਾਇਰ ’ਚ ਗੜਬੜੀ ਸਾਹਮਣੇ ਆਉਣ ਤੋਂ ਬਾਅਦ ਕੋਚੀ ਵੱਲ ਮੋੜਿਆ ਗਿਆ। ਹਵਾ ’ਚ ਹੀ ਗੜਬੜੀ ਸਾਹਮਣੇ ਆਉਣ ’ਤੇ ਪਾਇਲਟ ਨੇ ਜਹਾਜ਼ ਨੂੰ ਸੁਵੱਖਤੇ ਕੋਚੀ ਹਵਾਈ ਅੱਡੇ ਉਤੇ ਉਤਾਰ ਦਿੱਤਾ। 180 ਯਾਤਰੀਆਂ ਨਾਲ ਉਡ ਰਿਹਾ ਜਹਾਜ਼ ਜਦ ਕੋਚੀ ਹਵਾਈ ਅੱਡੇ ’ਤੇ ਉਤਰਿਆ ਤਾਂ ਇਸ ਦਾ ਟਾਇਰ ਫਟ ਗਿਆ। ਕੋਚੀ ਹਵਾਈ ਅੱਡਾ ਰਾਜ ਵਿਚ ਸਭ ਤੋਂ ਵੱਡਾ ਹੈ ਜਦਕਿ ਕੋਜ਼ੀਕੋੜ ਦਾ ਰਨਵੇਅ ਸੀਮਤ ਹੈ। ਇਸ ਲਈ ਪਾਇਲਟ ਨੇ ਸੁਰੱਖਿਆ ਦੇ ਲਿਹਾਜ਼ ਨਾਲ ਜਹਾਜ਼ ਨੂੰ ਕੋਚੀ ਲੈਂਡ ਕਰ ਦਿੱਤਾ। -ਪੀਟੀਆਈ