ਨਵੀਂ ਦਿੱਲੀ, 28 ਜਨਵਰੀ
ਦਿੱਲੀ ਹਾਈ ਕੋਰਟ ਨੇ ਵੀਰਵਾਰ ਕੇਂਦਰ ਸਰਕਾਰ ਨੂੰ ਸਾਲ 2020 ਦੇ ਨਿਵੇਕਲੇ ਰੋਗਾਂ ਸਬੰਧੀ ਕੌਮੀ ਸਿਹਤ ਨੀਤੀ ਨੂੰ 31 ਮਾਰਚ ਤਕ ਅੰਤਿਮ ਰੂਪ ਦੇਣ ਅਤੇ ਲਾਗੂ ਕਰਨ ਦੀ ਹਦਾਇਤ ਕੀਤੀ ਹੈ। ਜਸਟਿਸ ਪ੍ਰਤਿਭਾ ਐੱਮ. ਸਿੰਘ ਨੇ ਦੋ ਪਟੀਸ਼ਨਾਂ ’ਤੇ ਸੁਣਵਾਈ ਕਰਦਿਆਂ ਇਹ ਨਿਰਦੇਸ਼ ਜਾਰੀ ਕੀਤੇ। ਇਹ ਪਟੀਸ਼ਨਾਂ ਦੋ ਬੱਚਿਆਂ, ਜੋ ਨਿਵੇਕਲੇ ਰੋਗ (ਡਿਊਕੇਨ ਮਸਕੁਲਰ ਡਿਸਟਰੌਫੀ (ਡੀਐੱਮਡੀ)) ਤੋਂ ਪੀੜਤ ਹਨ, ਦੀ ਬਿਮਾਰੀ ਨੂੰ ਆਧਾਰ ਬਣਾ ਕੇ ਦਾਖ਼ਲ ਕੀਤੀਆਂ ਗਈਆਂ ਹਨ। ਹਾਈ ਕੋਰਟ ਨੇ ਸਿਹਤ ਮੰਤਰਾਲੇ ਨੂੰ ਇਸ ਸਬੰਧੀ ਨੀਤੀ ਨੂੰ 31 ਮਾਰਚ ਤਕ ਆਖਰੀ ਰੂਪ ਦੇਣ ਅਤੇ ਲਾਗੂ ਕਰਨ ਤੋਂ ਇਲਾਵਾ ਇਨ੍ਹਾਂ ਦੋਵਾਂ ਸਬੰਧੀ ਹਲਫ਼ਨਾਮਾ ਦਾਖ਼ਲ ਕਰਨ ਦੀ ਹਦਾਇਤ ਵੀ ਕੀਤੀ। ਅਦਾਲਤ ਵੱਲੋਂ ਮਾਮਲੇ ਦੀ ਅਗਲੀ ਸੁਣਵਾਈ 4 ਫਰਵਰੀ ਨੂੰ ਕੀਤੀ ਜਾਵੇਗੀ। -ਏਜੰਸੀ