ਟ੍ਰਿਬਿਊਨ ਨਿਊਜ਼ ਸਰਵਿਸ
ਨਵੀਂ ਦਿੱਲੀ, 19 ਅਗਸਤ
ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਅੱਖਾਂ ਵਿੱਚ ਉੱਤਰੇ ਮੋਤੀਆਬਿੰਦ ਦੇ ਇਲਾਜ ਲਈ ਇਥੋਂ ਦੇ ਆਰਮੀ ਹਸਪਤਾਲ ਵਿੱਚ ਅੱਜ ਸਰਜਰੀ ਕਰਵਾਈ ਹੈ। ਰਾਸ਼ਟਰਪਤੀ ਹਾਊਸ ਵੱਲੋਂ ਜਾਰੀ ਬਿਆਨ ਅਨੁਸਾਰ ਸਰਜਰੀ ਸਫਲ ਰਹੀ ਹੈ। ਪ੍ਰੈਸ ਸਕੱਤਰ ਅਜੇ ਕੁਮਾਰ ਸਿੰਘ ਨੇ ਦੱਸਿਆ ਕਿ ਰਾਸ਼ਟਰਪਤੀ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ।