ਨਵੀਂ ਦਿੱਲੀ, 6 ਨਵੰਬਰ
ਵਿਸ਼ਵ ਮੁੱਕੇਬਾਜ਼ੀ ਮੁਕਾਬਲੇ ’ਚ ਕਾਂਸੀ ਦਾ ਤਗ਼ਮਾ ਜਿੱਤਣ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਕਾਸ਼ ਕੁਮਾਰ ਨੂੰ ਵਧਾਈ ਦਿੱਤੀ ਹੈ। ਆਕਾਸ਼ ਨੇ 54 ਕਿਲੋਗ੍ਰਾਮ ਵਰਗ ਵਿਚ ਤਗ਼ਮਾ ਜਿੱਤਿਆ ਹੈ ਤੇ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿਚ ਤਗ਼ਮਾ ਜਿੱਤਣ ਵਾਲੇ ਉਹ ਸੱਤਵੇਂ ਭਾਰਤੀ ਪੁਰਸ਼ ਮੁੱਕੇਬਾਜ਼ ਹਨ। ਮੋਦੀ ਨੇ ਕਿਹਾ ਕਿ ਆਕਾਸ਼ ਦੀ ਸਫ਼ਲਤਾ ਹੋਰਨਾਂ ਨੌਜਵਾਨ ਮੁੱਕੇਬਾਜ਼ਾਂ ਨੂੰ ਪ੍ਰੇਰਿਤ ਕਰੇਗੀ। ਉਨ੍ਹਾਂ ਆਕਾਸ਼ ਨੂੰ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। -ਪੀਟੀਆਈ