ਭੁਬਨੇਸ਼ਵਰ (ਉੜੀਸਾ), 17 ਸਤੰਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਉੜੀਸਾ ਦੇ ਭੁਬਨੇਸ਼ਵਰ ਜ਼ਿਲ੍ਹੇ ਵਿੱਚ 3800 ਕਰੋੜ ਰੁਪਏ ਦੇ ਵੱਖੑਵੱਖ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਲੱਗਭੱਗ 14 ਸੂਬਿਆਂ ਵਿੱਚ ਪੀਐੱਮਏਵਾਈਜੀ ਦੇ ਤਹਿਤ ਲਗਭਗ 10 ਲੱਖ ਲਾਭਪਾਤਰੀਆਂ ਨੂੰ ਸਹਾਇਤਾ ਦੀ ਪਹਿਲੀ ਕਿਸ਼ਤ ਜਾਰੀ ਕੀਤੀ।
ਇਸ ਮੌਕੇ ਆਯੋਜਿਤ ਪ੍ਰੋਗਰਾਮ ਦੌਰਾਨ ਦੇਸ਼ ਭਰ ਦੇ ਪੀਐਮਏਵਾਈ (ਗ੍ਰਾਮੀਣ ਅਤੇ ਸ਼ਹਿਰੀ) ਦੇ 26 ਲੱਖ ਲਾਭਪਾਤਰੀਆਂ ਲਈ ਗ੍ਰਹਿ ਪ੍ਰਵੇਸ਼ ਕਰਵਾਇਆ ਅਤੇ ਉਥੇ ਸਥਿਤ ਲਾਭਪਾਤਰੀਆਂ ਨੂੰ ਉਨ੍ਹਾਂ ਦੇ ਘਰ ਦੀਆਂ ਚਾਬੀਆਂ ਵੀ ਸੌਂਪੀਆਂ।
ਪ੍ਰਧਾਨ ਮੰਤਰੀ ਵੱਲੋ ਪੀਐੱਮਏਵਾਈਜੀ ਲਈ ਹੋਰ ਘਰਾਂ ਦੇ ਸਰਵੇਖਣ ਲਈ ਆਵਾਸ 2024 ਐਪ ਵੀ ਲਾਂਚ ਕੀਤੀ। ਇਸ ਤੋਂ ਇਲਾਵਾ, ਪ੍ਰਧਾਨ ਮੰਤਰੀ ਨੇ ਪ੍ਰਧਾਨ ਮੰਤਰੀ ਆਵਾਸ ਯੋਜਨਾੑੑਸ਼ਹਿਰੀ 2।0 ਦੇ ਸੰਚਾਲਨ ਦਿਸ਼ਾੑਨਿਰਦੇਸ਼ਾਂ ਦੀ ਸ਼ੁਰੂਆਤ ਕੀਤੀ। –ਏਐੱਨਆਈ