ਵਾਰਾਨਸੀ, 18 ਦਸੰਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਇੱਥੇ ਵਿਸ਼ਵ ਦੇ ਸਭ ਤੋਂ ਵੱਡੇ ਚਿੰਤਨ ਕੇਂਦਰ ‘ਸਵਰਵੇਦ ਮਹਾਮੰਦਰ’ ਦਾ ਉਦਘਾਟਨ ਕਰਦਿਆਂ ਕਿਹਾ ਕਿ ਦੇਸ਼ ਨੇ ਗੁਲਾਮ ਮਾਨਸਿਕਤਾ ਤੋਂ ਆਜ਼ਾਦੀ ਦਾ ਐਲਾਨ ਕੀਤਾ ਹੈ ਅਤੇ ਉਹ ਆਪਣੀ ਵਿਰਾਸਤ ’ਤੇ ਮਾਣ ਮਹਿਸੂਸ ਕਰ ਰਿਹਾ ਹੈ। ਸਵਰਵੇਦ ਮਹਾਮੰਦਰ ਦੇ ਉਦਘਾਟਨ ਮਗਰੋਂ ਪ੍ਰਧਾਨ ਮੰਤਰੀ ਮੋਦੀ ਨੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨਾਲ ਮਿਲ ਕੇ ਕੇਂਦਰ ਦਾ ਦੌਰਾ ਕੀਤਾ, ਜਿੱਥੇ 20,000 ਲੋਕ ਇੱਕੋ ਸਮੇਂ ਯੋਗ ਕਰ ਸਕਦੇ ਹਨ। ਮੰਦਰ ਦੀ ਇਮਾਰਤ ਸੱਤ ਮੰਜ਼ਿਲਾ ਹੈ ਅਤੇ ਇਸ ਦੀਆਂ ਕੰਧਾਂ ’ਤੇ ਸਵਰਵੇਦ ਦੀਆਂ ਤੁਕਾਂ ਉਕਰੀਆਂ ਹੋਈਆਂ ਹਨ। ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਸਵੇਰੇ ਕਾਸ਼ੀ ਵਿਸ਼ਵਨਾਥ ਮੰਦਰ ਅਤੇ ਕਾਲ ਭੈਰਵ ਮੰਦਰ ਵਿੱਚ ਪੂਜਾ ਕੀਤੀ। -ਪੀਟੀਆਈ