ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਇਜੀਰੀਆ, ਬ੍ਰਾਜ਼ੀਲ ਅਤੇ ਗੁਆਇਨਾ ਦੇ ਪੰਜ ਰੋਜ਼ਾ ਵਿਦੇਸ਼ ਦੌਰੇ ’ਤੇ ਅੱਜ ਰਵਾਨਾ ਹੋ ਗਏ ਹਨ। ਪ੍ਰਧਾਨ ਮੰਤਰੀ ਦਾ ਪਹਿਲਾ ਟਿਕਾਣਾ ਨਾਇਜੀਰੀਆ ਹੋਵੇਗਾ, ਜਿਥੋਂ ਉਹ ਬ੍ਰਾਜ਼ੀਲ ’ਚ ਜੀ-20 ਸਿਖਰ ਸੰਮੇਲਨ ’ਚ ਹਿੱਸਾ ਲੈਣ ਲਈ ਜਾਣਗੇ। ਮੋਦੀ ਨੇ ਵਿਦੇਸ਼ ਦੌਰੇ ਲਈ ਰਵਾਨਾ ਹੋਣ ਤੋਂ ਪਹਿਲਾਂ ਕਿਹਾ ਕਿ ਉਹ ਬ੍ਰਾਜ਼ੀਲ ’ਚ ਹੋਣ ਵਾਲੇ ਜੀ-20 ਸਿਖਰ ਸੰਮੇਲਨ ’ਚ ਸਾਰਥਕ ਵਿਚਾਰ-ਵਟਾਂਦਰੇ ਪ੍ਰਤੀ ਆਸਵੰਦ ਹਨ। -ਪੀਟੀਆਈ