ਅਹਿਮਦਾਬਾਦ, 28 ਦਸੰਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗੁਜਰਾਤ ਦੇ ਰਾਜਕੋਟ ਵਿੱਚ ਏਮਸ ਦੇ ਕੈਂਪਸ ਦਾ ਨੀਂਹ ਪੱਥਰ 31 ਦਸੰਬਰ ਨੂੰ ਵੀਡੀਓ ਕਾਨਰਫੰਸ ਰਾਹੀਂ ਰੱਖਣਗੇ। ਇਹ ਕੈਂਪ ਰਾਜਕੋਟ ਦੀ ਜੂਹ ’ਤੇ ਪੈਂਦੇ ਖੰਧੇੜੀ ਪਿੰਡ ਨੇੜੇ 201 ਏਕੜ ਤੋਂ ਵੱਧ ਖੇਤਰ ਵਿੱਚ 1195 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਜਾ ਰਿਹਾ ਹੈ। ਏਮਸ ਰਾਜਕੋਟ ਦੇ ਡਿਪਟੀ ਡਾਇਰੈਕਟਰ ਸ਼੍ਰਮਦੀਪ ਸਿਨਹਾ ਨੇ ਅੱਜ ਦੱਸਿਆ, ‘‘ਪ੍ਰਧਾਨ ਮੰਤਰੀ ਮੋਦੀ 31 ਦਸੰਬਰ ਨੂੰ ਏਮਸ ਰਾਜਕੋਟ ਦਾ ਵਰਚੁਅਲੀ ਨੀਂਹ ਪੱਥਰ ਰੱਖਣਗੇ। ਗੁਜਰਾਤ ਦੇ ਮੁੱਖ ਮੰਤਰੀ ਵਿਜੈ ਰੁਪਾਨੀ, ਉਪ ਮੁੱਖ ਮੰਤਰੀ ਨਿਤਿਨ ਪਟੇਲ ਆਦਿ ਵੀ ਇਸ ਦੌਰਾਨ ਮੌਜੂਦ ਰਹਿਣਗੇ।’’ ਏਮਸ ਰਾਜਕੋਟ ਦੇ ਪਹਿਲੇ ਬੈਚ ਦਾ ਅਕਾਦਮਿਕ ਸੈਸ਼ਨ 50 ਐੱਮਬੀਬੀਐੱਸ ਵਿਦਿਆਰਥੀਆਂ ਨਾਲ 21 ਦਸੰਬਰ ਤੋਂ ਪੰਡਿਤ ਦੀਨਦਿਆਲ ਉਪਾਧਿਆਇ ਮੈਡੀਕਲ ਕਾਲਜ ਦੇ ਕੈਂਪਸ ਵਿੱਚ ਆਰਜ਼ੀ ਤੌਰ ’ਤੇ ਸ਼ੁਰੂ ਹੋ ਗਿਆ ਹੈ। -ਪੀਟੀਆਈ