ਪਟਨਾ, 31 ਮਾਰਚ
ਪ੍ਰਧਾਨ ਮੰਤਰੀ ਨਰਿੰਦਰ ਮੋਦੀ 4 ਅਪਰੈਲ ਨੂੰ ਬਿਹਾਰ ਦੇ ਜਮੂਈ ’ਚ ਰੈਲੀ ਕਰਕੇ ਸੂਬੇ ’ਚ ਲੋਕ ਸਭਾ ਚੋਣਾਂ ਦੀ ਮੁਹਿੰਮ ਸ਼ੁਰੂ ਕਰਨਗੇ। ਬਿਹਾਰ ਵਿੱਚ ਪਹਿਲੇ ਗੇੜ ਤਹਿਤ ਵੋਟਾਂ ਪੈਣਗੀਆਂ। ਇਸ ਸਬੰਧੀ ਐਲਾਨ ਜਮੂਈ ਤੋਂ ਸੰਸਦ ਮੈਂਬਰ ਤੇ ਭਾਜਪਾ ਦੇ ਭਾਈਵਾਲ ਚਿਰਾਗ ਪਾਸਵਾਨ ਨੇ ਕੀਤਾ। ਲੋਕ ਜਨ ਸ਼ਕਤੀ ਦੇ ਪ੍ਰਧਾਨ ਪਾਸਵਾਨ ਨੇ ਐਕਸ ’ਤੇ ਲਿਖਿਆ ਕਿ ਇਹ ਉਨ੍ਹਾਂ ਦੇ ਵਰਕਰਾਂ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ ਪ੍ਰਧਾਨ ਮਤਰੀ ਨਰਿੰਦਰ ਮੋਦੀ ਬਿਹਾਰ ’ਚ ਆਪਣੀ ਲੋਕ ਸਭਾ ਮੁਹਿੰਮ ਦੀ ਸ਼ੁਰੂਆਤ ਜਮੂਈ ਤੋਂ ਕਰ ਰਹੇ ਹਨ। -ਪੀਟੀਆਈ