ਜੈਪੁਰ: ਦੌਸਾ ਜੇਲ੍ਹ ਦੇ ਇਕ ਕੈਦੀ ਨੇ ਪੁਲੀਸ ਕੰਟਰੋਲ ਰੂਮ ਨੂੰ ਕਥਿਤ ਫ਼ੋਨ ਕਰਕੇ ਰਾਜਸਥਾਨ ਦੇ ਮੁੱਖ ਮੰਤਰੀ ਭਜਨ ਲਾਲ ਸ਼ਰਮਾ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ। ਪੁਲੀਸ ਦੇ ਇੰਸਪੈਕਟਰ ਜਨਰਲ (ਜੈਪੁਰ ਰੇਂਜ) ਅਨਿਲ ਟਾਂਕ ਨੇ ਕਿਹਾ ਕਿ ਜਬਰ ਜਨਾਹ ਦੇ ਇੱਕ ਮਾਮਲੇ ਵਿੱਚ ਜੇਲ੍ਹ ਵਿੱਚ ਨਜ਼ਰਬੰਦ ਕੈਦੀ ਵੱਲੋਂ ਸ਼ਨਿਚਰਵਾਰ ਦੇਰ ਰਾਤ ਜੈਪੁਰ ਪੁਲੀਸ ਕੰਟਰੋਲ ਰੂਮ ਨੂੰ ਫੋਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪੁਲੀਸ ਨੇ ਦੌਸਾ ਜੇਲ੍ਹ ਦੇ ਫ਼ੋਨ ਨੰਬਰ ਦੀ ਲੋਕੇਸ਼ਨ ਲੱਭੀ ਅਤੇ ਕੈਦੀ ਨੂੰ ਹਿਰਾਸਤ ਵਿੱਚ ਲੈ ਲਿਆ ਹੈ। -ਪੀਟੀਆਈ