ਨਵੀਂ ਦਿੱਲੀ, 8 ਫਰਵਰੀ
ਇਥੋਂ ਦੇ ਰਾਸ਼ਟਰਪਤੀ ਭਵਨ ਦਾ ਮੁਗਲ ਗਾਰਡਨ ਆਮ ਜਨਤਾ ਲਈ 12 ਫਰਵਰੀ ਤੋਂ ਖੋਲ੍ਹਿਆ ਜਾਵੇਗਾ। ਰਾਸ਼ਟਰਪਤੀ ਭਵਨ ਵੱਲੋਂ ਮੰਗਲਵਾਰ ਨੂੰ ਜਾਰੀ ਕੀਤੇ ਸੁਨੇਹੇ ਅਨੁਸਾਰ ਇਹ ਬਾਗ ਆਮ ਲੋਕਾਂ ਲਈ 16 ਮਾਰਚ (ਸਾਰੇ ਸੋਮਵਾਰ ਛੱਡ ਕੇ) ਤਕ ਖੁੱਲ੍ਹਿਆ ਰਹੇਗਾ। ਬੀਤੇ ਵਰ੍ਹੇ ਕੋਵਿਡ ਦੀ ਦੂਜੀ ਲਹਿਰ ਕਾਰਨ ਇਸ ਗਾਰਡਨ ਨੂੰ ਵਿਚਾਲੇ ਹੀ ਬੰਦ ਕਰਨਾ ਪਿਆ ਸੀ। ਕੁੱਲ 15 ਏਕੜ ਰਕਬੇ ਵਿੱਚ ਫੈਲਿਆ ਇਹ ਬਾਗ ਜੰਮੂ-ਕਸ਼ਮੀਰ ਦੇ ਮੁਗਲ ਬਾਗਾਂ ਦੀ ਤਰਜ਼ ’ਤੇ ਉਸਾਰਿਆ ਗਿਆ ਹੈ। -ਆਈਏਐੱਨਐੱਸ