ਨਵੀਂ ਦਿੱਲੀ:
ਪ੍ਰਚੂਨ ਮਹਿੰਗਾਈ ਦਰ ਅਗਸਤ ਮਹੀਨੇ ਮਾਮੂਲੀ ਵਾਧੇ ਨਾਲ 3.65 ਫ਼ੀਸਦ ਰਹੀ, ਜਦਕਿ ਸਬਜ਼ੀਆਂ ਤੇ ਦਾਲਾਂ ਭਾਅ ਦੋਹਰੇ ਅੰਕਾਂ ’ਚ ਵਧਿਆ। ਅੱਜ ਜਾਰੀ ਅਧਿਕਾਰਤ ਅੰਕੜਿਆਂ ’ਚ ਇਹ ਖੁਲਾਸਾ ਹੋਇਆ। ਇਹ ਲਗਾਤਾਰ ਦੂਜਾ ਮਹੀਨਾ ਹੈ ਜਦੋਂ ਖਪਤਕਾਰ ਮੁੱਲ ਇੰਡੈਕਸ (ਸੀਪੀਆਈ) ਅਧਾਰਿਤ ਮਹਿੰਗਾਈ ਦਰ ਦਾ ਇਹ ਅੰਕੜਾ ਆਰਬੀਆਈ ਦੇ ਚਾਰ ਫ਼ੀਸਦ ਦੇ ਟੀਚੇ ਦੇ ਦਾਇਰੇ ’ਚ ਰਿਹਾ ਹੈ। ਇਹ ਜੁਲਾਈ ’ਚ ਪੰਜ ਸਾਲ ਦੇ ਸਭ ਤੋਂ ਹੇਠਲੇ ਪੱਧਰ 3.6 ਫ਼ੀਸਦ ’ਤੇ ਸੀ ਜਦਕਿ ਅਗਸਤ 2023 ਵਿੱਚ ਇਹ 6.83 ਫ਼ੀਸਦ ਸੀ। -ਪੀਟੀਆਈ