ਮੁੰਬਈ, 13 ਜੁਲਾਈ
ਵਿਦੇਸ਼ੀ ਬਾਜ਼ਾਰ ‘ਚ ਡਾਲਰ ਦੀ ਮਜ਼ਬੂਤੀ ਅਤੇ ਨਿਵੇਸ਼ਕਾਂ ਵੱਲੋਂ ਭਾਰਤੀ ਬਾਜ਼ਾਰ ਵਿਚੋਂ ਪੈਸਾ ਕੱਢਣ ਕਾਰਨ ਬੁੱਧਵਾਰ ਨੂੰ ਭਾਰਤੀ ਰੁਪਇਆ 22 ਪੈਸੇ ਹੇਠਾਂ ਡਿੱਗ ਕੇ ਡਾਲਰ ਦੇ ਮੁਕਾਬਲੇ 79.81 ਦੇ ਰਿਕਾਰਡ ਹੇਠਲੇ ਪੱਧਰ ‘ਤੇ ਬੰਦ ਹੋਇਆ। ਸੂਤਰਾਂ ਅਨੁਸਾਰ ਵਧਦੀ ਮਹਿੰਗਾਈ ਨੂੰ ਰੋਕਣ ਲਈ ਕੇਂਦਰੀ ਬੈਂਕਾਂ ਵੱਲੋਂ ਤੇਜ਼ੀ ਨਾਲ ਵਿਆਜ ਦਰਾਂ ਵਿੱਚ ਵਾਧਾ ਕੀਤੇ ਜਾਣ ਕਾਰਨ ਰੁਪਇਆ ਡਿੱਗਿਆ ਹੈ। ਸ਼ੇਅਰ ਬਾਜ਼ਾਰ ਵਿੱਚ ਰੁਪਿਆ ਮਜ਼ਬੂਤੀ ਨਾਲ 79.55 ’ਤੇ ਖੁੱਲ੍ਹਿਆ। ਸ਼ੁਰੂਆਤੀ ਲਾਭ ਵਿਚਾਲੇ ਬਾਅਦ ਵਿੱਚ ਇਹ 79.53 ਪ੍ਰਤੀ ਡਾਲਰ ਤਕ ਮਜ਼ਬੂਤ ਹੋਇਆ। ਕਾਰੋਬਾਰ ਵਿਚਾਲੇ ਡਾਲਰ ਦੇ ਮਜ਼ਬੂਤ ਹੋਣ ਕਾਰਨ ਅਖੀਰ ਵਿੱਚ 22 ਪੈਸੇ ਦੀ ਗਿਰਾਵਟ ਨਾਲ ਰੁਪਇਆ 79.81 ’ਤੇ ਬੰਦ ਹੋਇਆ, ਜੋ ਇਸ ਦਾ ਹੁਣ ਦਾ ਸਭ ਤੋਂ ਹੇਠਲਾ ਪੱਧਰ ਹੈ। ਇਸ ਤੋਂ ਪਹਿਲਾਂ ਰੁਪਇਆ ਮੰਗਲਵਾਰ ਨੂੰ 79.59 ਰੁਪਏ ਪ੍ਰਤੀ ਡਾਲਰ ’ਤੇ ਬੰਦ ਹੋਇਆ ਸੀ। -ਏਜੰਸੀ