ਮੁੰਬਈ, 7 ਅਕਤੂਬਰ
ਅਮਰੀਕੀ ਡਾਲਰ ਦੇ ਮੁਕਾਬਲੇ ਭਾਰਤੀ ਰੁਪਿਆ ਅੱਜ 15 ਪੈਸੇ ਡਿੱਗ ਕੇ 82.32 ਦੇ ਰਿਕਾਰਡ ਹੇਠਲੇ ਪੱਧਰ ’ਤੇ ਪੁੱਜ ਗਿਆ। ਮਜ਼ਬੂਤ ਅਮਰੀਕੀ ਕਰੰਸੀ ਤੇ ਨਿਵੇਸ਼ਕਾਂ ਵਿੱਚ ਵੱਡੇ ਜੋਖ਼ਮ ਦੇ ਡਰ ਕਰਕੇ ਰੁਪਏ ਦੇ ਡਿੱਗਣ ਦਾ ਸਿਲਸਿਲਾ ਜਾਰੀ ਹੈ। ਵਿਦੇਸ਼ੀ ਕਰੰਸੀ ਨਾਲ ਜੁੜੇ ਕਾਰੋਬਾਰੀਆਂ ਨੇ ਕਿਹਾ ਕਿ ਘਰੇਲੂ ਇਕੁਇਟੀਜ਼ ਵਿੱਚ ਨਕਾਰਾਤਮਕ ਰੁਝਾਨ ਤੇ ਕੱਚੇ ਤੇਲ ਦੀਆਂ ਵਧਦੀਆਂ ਕੀਮਤਾਂ ਨੇ ਬਲਦੀ ’ਤੇ ਤੇਲ ਦਾ ਕੰਮ ਕੀਤਾ ਹੈ। ਅੰਤਰਬੈਂਕ ਵਿਦੇਸ਼ੀ ਕਰੰਸੀ ਤਬਾਦਲਾ ਮਾਰਕੀਟ ਵਿੱਚ ਅਮਰੀਕੀ ਡਾਲਰ ਦੇ ਮੁਕਾਬਲੇ ਮੁਕਾਮੀ ਕਰੰਸੀ 82.19 ’ਤੇ ਖੁੱਲ੍ਹੀ। ਦਿਨ ਦੇ ਕਾਰੋਬਾਰ ਦੌਰਾਨ ਰੁਪਿਆ ਇਕ ਵਾਰ ਡਿੱਗ ਕੇ 82.43 ਦੇ ਪੱਧਰ ਨੂੰ ਵੀ ਪੁੱਜਾ, ਪਰ ਅਖੀਰ ਨੂੰ 15 ਪੈਸੇ ਦੇ ਨੁਕਸਾਨ ਨਾਲ 82.32 ਦੇ ਪੱਧਰ ’ਤੇ ਬੰਦ ਹੋਇਆ। ਇਸ ਤੋਂ ਪਹਿਲਾਂ ਲੰਘੇ ਦਿਨ ਭਾਰਤੀ ਰੁਪਿਆ 55 ਪੈਸੇ ਕਮਜ਼ੋਰ ਹੋਇਆ ਸੀ। -ਪੀਟੀਆਈ