ਨਵੀਂ ਦਿੱਲੀ, 20 ਮਾਰਚ
ਟੀਕਾਕਰਨ ਬਾਰੇ ਭਾਰਤ ਦੀ ਸਿਖਰ ਸੰਸਥਾ ਐੱਨਟੀਏਜੀਆਈ ਨੇ ਕੋਵਿਡ-19 ਵੈਕਸੀਨ ਕੋਵਿਸ਼ੀਲਡ ਦੀ ਪਹਿਲੀ ਖੁਰਾਕ ਤੋਂ 8 ਤੋਂ 16 ਹਫ਼ਤਿਆਂ ਦੇ ਵਿਚਕਾਰ ਦੂਜੀ ਖੁਰਾਕ ਦੇਣ ਦੀ ਸਿਫ਼ਾਰਸ਼ ਕੀਤੀ ਹੈ। ਮੌਜੂਦਾ ਸਮੇਂ ਕੋਵਿਸ਼ੀਲਡ ਦੀ ਦੂਜੀ ਖੁਰਾਕ ਰਾਸ਼ਟਰੀ ਕੋਵਿਡ-19 ਟੀਕਾਕਰਨ ਰਣਨੀਤੀ ਤਹਿਤ ਪਹਿਲੀ ਖੁਰਾਕ ਤੋਂ 12-16 ਹਫਤਿਆਂ ਦੇ ਵਿਚਕਾਰ ਦਿੱਤੀ ਜਾਂਦੀ ਹੈ। ਟੀਕਾਕਰਨ ਬਾਰੇ ਨੈਸ਼ਨਲ ਟੈਕਨੀਕਲ ਐਡਵਾਈਜ਼ਰੀ ਗਰੁੱਪ (NTAGI) ਨੇ ਭਾਰਤ ਬਾਇਓਟੈੱਕ ਦੀ ਕੋਵੈਕਸੀਨ, ਜਿਸ ਦੀ ਦੂਜੀ ਖੁਰਾਕ ਪਹਿਲੀ ਖੁਰਾਕ ਤੋਂ 28 ਦਿਨਾਂ ਬਾਅਦ ਦਿੱਤੀ ਜਾਂਦੀ ਹੈ, ਬਾਰੇ ਨਿਯਮ ’ਚ ਬਦਲਾਅ ਬਾਰੇ ਨਵੀਂ ਸਿਫਾਰਸ਼ ਨਹੀਂ ਕੀਤੀ।