ਕਬਿਿਥੂ (ਅਰੁਣਾਚਲ ਪ੍ਰਦੇਸ਼): ਪੂਰਬੀ ਆਰਮੀ ਕਮਾਂਡਰ ਲੈਫ਼ਟੀਨੈਂਟ ਜਨਰਲ ਰਾਣਾ ਪ੍ਰਤਾਪ ਕਾਲਿਤਾ ਨੇ ਕਿਹਾ ਹੈ ਕਿ ਚੀਨ ਨਾਲ ਪੂਰਬ ’ਚ ਲਗਦੀ ਅਸਲ ਕੰਟਰੋਲ ਰੇਖਾ ’ਤੇ ਸਥਿਤੀ ਸ਼ਾਂਤ ਅਤੇ ਕਾਬੂ ਹੇਠ ਹਨ। ਕਮਾਂਡਰ ਨੇ ਕਿਹਾ ਕਿ ਖ਼ਿੱਤੇ ’ਚ ਹਾਲਾਤ ਸਥਿਰ ਹਨ ਅਤੇ ਕਿਸੇ ਤਰ੍ਹਾਂ ਦਾ ਕੋਈ ਬਦਲਾਅ ਦੇਖਣ ਨੂੰ ਨਹੀਂ ਮਿਲਿਆ ਹੈ। ਉਨ੍ਹਾਂ ਕਿਹਾ ਕਿ ਡਰੋਨਾਂ, ਹੈਲੀਕਾਪਟਰਾਂ ਅਤੇ ਚੌਕਸੀ ਲਈ ਉਪਕਰਣਾਂ ਦੀ ਤਾਇਨਾਤੀ ਮਗਰੋਂ ਫ਼ੌਜ ਇਲਾਕੇ ਦੀ ਹੁਣ ਵਧੀਆ ਢੰਗ ਨਾਲ ਨਿਗਰਾਨੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਫ਼ੌਜ ਕਿਸੇ ਵੀ ਹਾਲਾਤ ਦੇ ਟਾਕਰੇ ਲਈ ਤਿਆਰ ਹੈ। -ਪੀਟੀਆਈ